Saturday, November 20, 2010

ਗਜ਼ਲ



  • ਸ਼ਹਿਰ ਜੋ ਉਸਦਾ ਸੀ, ਮੇਰਾ ਕਿਓਂ ਨਹੀਂ ਹੋਇਆ
  • ਸ਼ਾਮ ਢਲੀ,ਰਾਤ ਗਈ, ਸਵੇਰਾ ਕਿਓਂ ਨਹੀਂ ਹੋਇਆ
  •  
  • ਤੁਰਦੇ ਰਹੇ ਬੇਵਜ੍ਹਾ, ਸਮੇਂ ਦੇ ਐਵੇਂ ਨਾਲ ਨਾਲ
  • ਇਹਨੂੰ ਬਦਲਦੇ ਥੋੜਾ, ਜੇਰਾ ਕਿਓਂ ਨਹੀਂ ਹੋਇਆ
  •  
  • ਵਿਹੜੇ ਦੇ ਰੁੱਖ ਦੀਆਂ ਫਿਰ ਉਦਾਸ ਟਹਿਣੀਆਂ
  • ਇਹਨਾਂ ਤੇ ਪੰਛੀਆਂ ਦਾ, ਬਸੇਰਾ ਕਿਓਂ ਨਹੀਂ ਹੋਇਆ
  •  
  • ਤਲੀਆਂ ਤੇ ਟਿਕਾਈ ਫਿਰਦੇ ਹਾਂ, ਕੁਝ ਬਾਲ ਕੇ ਦੀਵੇ
  • ਨਸੀਬਾਂ ਵਿਚ ਇਹਨਾਂ ਦੇ, ਬਨੇਰਾ ਕਿਓਂ ਨਹੀ ਹੋਇਆ
  •  
  • ਇਹ ਜੋ ਭੁੱਲੀ ਭਟਕੀ ਫਿਰਦੀ, ਜਵਾਨੀ ਸੜਕਾਂ ਤੇ
  • ਕਿਤੇ ਸੇਧਾਂ ਜੋ ਦੇ ਦਿੰਦਾ, ਵਡੇਰਾ ਕਿਓਂ ਨਹੀਂ ਹੋਇਆ
  •  
  • ਕਿੰਨੀ ਦੇਰ ਤੋਂ ਕਿਰਤੀ ਨੇ ਥੱਕੇ, ਮਿਹਨਤਾਂ ਕਰਦੇ
  • ਪੱਲੇ ਰਿਜ਼ਕ ਉਹਨਾਂ ਦੇ ,ਬਥੇਰਾ ਕਿਓਂ ਨਹੀਂ ਹੋਇਆ

5 comments:

ਡਾ. ਹਰਦੀਪ ਕੌਰ ਸੰਧੂ said...

ਬਲਜੀਤਪਾਲ ਜੀ,
ਏਸ ਗਜ਼ਲ ਦਾ ਅੱਖਰ-ਅੱਖਰ ਸੋਚਣ ਲਈ ਮਜਬੂਰ ਕਰਦਾ ਹੈ। ਆਖਿਰ ਇਹ ਸਭ ਕੁਝ ਏਸ ਤਰ੍ਹਾਂ ਕਿਓਂ ਹੁੰਦਾ ਹੇ?
ਆਵਦੀ ਸੋਚ ਅਨੁਸਾਰ 'ਪੰਜਾਬੀ ਵਿਹੜੇ' ਨੇ ਏਸ 'ਕਿਓਂ' ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਸੋਚ ਕਿੰਨੀ ਕੁ ਸਹੀ ਹੈ...ਜਵਾਬ ਤੁਸਾਂ ਨੇ ਦੇਣਾ ਹੈ ।
ਹਰਦੀਪ

surjit said...

Baljitpal ji very true ! Tuhadi soch nu salam !

Daisy said...

Teddy Day Gifts Online

Daisy said...

Valentine's Day Rose Online

Daisy said...

Send Teddy Day Gifts Online
Send Valentine's Day Gifts Online
Send Valentine's Day Roses Online