Saturday, December 4, 2010

ਗਜ਼ਲ

  • ਲੋਕਾਂ ਦਾ ਕੀ ਕਰੀਏ ਅਤੇ ਇਸ ਜੱਗ ਦਾ ਕੀ ਕਰੀਏ  
  • ਸੀਨੇ ਅੰਦਰ ਧੁਖਦੀ ਜੋ,ਉਸ ਅੱਗ ਦਾ ਕੀ ਕਰੀਏ

  •   ਹਰ ਪਲ ਸੁਪਨੇ ਲੈਂਦਾ ਪੰਛੀ ਵਾਂਕਣ ਉੱਡਣ ਦੇ 
  • ਆਖੇ ਨਹੀਂ ਲੱਗਦਾ ਦਿਲ,ਲਾਈਲੱਗ ਦਾ ਕੀ ਕਰੀਏ
  •  
  • ਕਰਜ਼ੇ ਹੇਠ ਨਪੀੜੀ ਬੜੀ ਨਮੋਸ਼ੀ ਹੈ ਝਲਦੀ 
  • ਹੁਣ ਤੱਕ ਸਾਂਭੀ ਰੱਖੀ ਜੋ, ਉਸ ਪੱਗ ਦਾ ਕੀ ਕਰੀਏ 
  •  
  •   ਦਿੱਲੀ ਦੇ ਵਿਚ ਬੈਠਾ ਅੰਦਰ ਸਖਤ ਸੁਰੱਖਿਆ ਦੇ 
  • ਕੋਈ ਜੁਗਤ ਬਣਾਓ ਕਿ,ਉਸ ਠੱਗ ਦਾ ਕੀ ਕਰੀਏ
  •  
  • ਸ਼ਾਮ ਢਲੀ ਤਾਂ ਬਸਤੀ ਵਿਚ ਹਨੇਰਾ ਪੱਸਰ ਗਿਆ  
  • ਤੇਰੀਆਂ ਸੜਕਾਂ ਤੇ ਹੁੰਦੀ,ਜਗਮਗ ਦਾ ਕੀ ਕਰੀਏ