- ਲੋਕਾਂ ਦਾ ਕੀ ਕਰੀਏ ਅਤੇ ਇਸ ਜੱਗ ਦਾ ਕੀ ਕਰੀਏ
- ਸੀਨੇ ਅੰਦਰ ਧੁਖਦੀ ਜੋ,ਉਸ ਅੱਗ ਦਾ ਕੀ ਕਰੀਏ
- ਹਰ ਪਲ ਸੁਪਨੇ ਲੈਂਦਾ ਪੰਛੀ ਵਾਂਕਣ ਉੱਡਣ ਦੇ
- ਆਖੇ ਨਹੀਂ ਲੱਗਦਾ ਦਿਲ,ਲਾਈਲੱਗ ਦਾ ਕੀ ਕਰੀਏ
- ਕਰਜ਼ੇ ਹੇਠ ਨਪੀੜੀ ਬੜੀ ਨਮੋਸ਼ੀ ਹੈ ਝਲਦੀ
- ਹੁਣ ਤੱਕ ਸਾਂਭੀ ਰੱਖੀ ਜੋ, ਉਸ ਪੱਗ ਦਾ ਕੀ ਕਰੀਏ
- ਦਿੱਲੀ ਦੇ ਵਿਚ ਬੈਠਾ ਅੰਦਰ ਸਖਤ ਸੁਰੱਖਿਆ ਦੇ
- ਕੋਈ ਜੁਗਤ ਬਣਾਓ ਕਿ,ਉਸ ਠੱਗ ਦਾ ਕੀ ਕਰੀਏ
- ਸ਼ਾਮ ਢਲੀ ਤਾਂ ਬਸਤੀ ਵਿਚ ਹਨੇਰਾ ਪੱਸਰ ਗਿਆ
- ਤੇਰੀਆਂ ਸੜਕਾਂ ਤੇ ਹੁੰਦੀ,ਜਗਮਗ ਦਾ ਕੀ ਕਰੀਏ
ਲੋਕਾਂ ਦਾ ਕੀ ਕਰੀਏ ਅਤੇ ਇਸ ਜੱਗ ਦਾ ਕੀ ਕਰੀਏ
ReplyDeleteਸੀਨੇ ਅੰਦਰ ਧੁਖਦੀ ਜੋ,ਉਸ ਅੱਗ ਦਾ ਕੀ ਕਰੀਏ
ਬਹੁਤ ਖੂਬ .....!!
ਸ਼ਾਮ ਢਲੀ ਤਾਂ ਬਸਤੀ ਵਿਚ ਹਨੇਰਾ ਪੱਸਰ ਗਿਆ
ਤੇਰੀਆਂ ਸੜਕਾਂ ਤੇ ਹੁੰਦੀ,ਜਗਮਗ ਦਾ ਕੀ ਕਰੀਏ
ਬਲਜੀਤ ਜੀ ਮਤਲਾ ਤੇ ਮਕਤਾ ਦੋਨੋ ਹੀ ਬੜੇ ਜੋਰਦਾਰ ਨੇ .....
ਤੁਹਾਡੀਆਂ ਗਜ਼ਲਾਂ ਹਮੇਸ਼ਾ ਹੀ ਤਾਰੀਫ਼ ਦੇ ਕਾਬਿਲ ਹੁੰਦੀਆਂ ਨੇ ....
ਵਧਾਈ ...!!
ਸ਼ੁਕਰੀਆ ਹਰਕੀਰਤ ਜੀ,ਤੁਸੀਂ ਹਮੇਸ਼ਾ ਹੀ ਹੌਸਲਾ ਵਧਾਇਆ ਹੈ।
ReplyDeleteਬਹੁਤ ਹੀ ਵਧੀਆ ਗਜ਼ਲ !
ReplyDeleteਓਸ ਠੱਗ ਨੂੰ ਠੱਗਣ ਦੀ ਕੋਈ ਜੁਗਤ ਤਾਂ ਬਣਾਉਣੀ ਹੀ ਪੈਣੀ ਹੈ ।
Baljit ji ik ik shiar kabile tarif hai.......safar vadhda rahe ihi dua hai.
ReplyDeleteSurjit.
ਬਲਾਗ ਦਾ ਨਵਾਂ ਰੂਪ ਬਹੁਤ ਚੰਗਾ ਲੱਗਾ ।
ReplyDeleteਨਵੀਂ ਗਜ਼ਲ ਦੀ ਉਡੀਕ ਰਹੇਗੀ ।
ਹਰਦੀਪ
ਨਵੇਂ ਸਾਲ ਦੀਆਂ ਢੇਰ ਮੁਬਾਰਕਾਂ !
ReplyDeleteSSA bhaji
ReplyDeleteLines are really touching
regards
Kirpal Singh manes
ਸ਼ੁਕਰੀਆ,ਮਨੇਸ ਜੀ
ReplyDelete