Tuesday, November 9, 2010

ਗਜ਼ਲਆਓ ਜੇਕਰ ਸੋਚਣਾ ਹੈ, ਰੁੱਖ ਬਾਰੇ ਸੋਚੀਏ
ਚਾਰੇ ਪਾਸੇ ਜੋ ਹੈ ਪਸਰੀ, ਭੁੱਖ ਬਾਰੇ ਸੋਚੀਏ

ਬੱਝਵੀਂ ਰੋਟੀ ਨੂੰ ਜਿੱਥੇ ਸਾਰਾ ਟੱਬਰ ਤਰਸਦਾ
ਉਹਨਾਂ ਠੰਡੇ ਚੁੱਲ੍ਹਿਆਂ ਦੇ ਦੁੱਖ ਬਾਰੇ ਸੋਚੀਏ

ਆਉਣ ਵਾਲੇ ਵਕਤ ਦੀ ਅਨਹੋਣੀ ਨੂੰ ਦੇਖ ਕੇ
ਨਿੱਤ ਜਿਹੜੀ ਕਤਲ ਹੁੰਦੀ ਕੁੱਖ ਬਾਰੇ ਸੋਚੀਏ

ਰਿਜਕ ਖਾਤਰ ਜਿਹੜੇ ਪੁੱਤਰ ਤੁਰ ਗਏ ਪਰਦੇਸ ਵਿਚ
ਮਾਵਾਂ ਪਿੱਛੋਂ ਮੰਗਦੀਆਂ ਉਸ ਸੁੱਖ ਬਾਰੇ ਸੋਚੀਏ

ਰਹਿਣ ਜਾਰੀ ਖੋਜਾਂ, ਕਾਢਾਂ ਤੇ ਮਸ਼ੀਨਾਂ ਨਵੀਆਂ ਹੋਰ
ਪਰ ਜ਼ਰਾ ਕੁਦਰਤ ਅਤੇ ਮਨੁੱਖ ਬਾਰੇ ਸੋਚੀਏ

3 comments:

 1. ਆਉਣ ਵਾਲੇ ਵਕਤ ਦੀ ਅਨਹੋਣੀ ਨੂੰ ਦੇਖ ਕੇ
  ਨਿੱਤ ਜਿਹੜੀ ਕਤਲ ਹੁੰਦੀ ਕੁੱਖ ਬਾਰੇ ਸੋਚੀਏ......
  ਵੈਸੇ ਤਾਂ ਕੋਈ ਐਸੀ ਸਤਰ ਨਹੀਂ....ਕੋਈ ਐਸਾ ਸ਼ਬਦ ਨਹੀਂ ਏਸ ਗਜ਼ਲ ਦਾ ਜਿਹੜਾ ਪੜ੍ਹਨ ਵਾਲ਼ੇ ਦੇ ਦਿਲ ਨੂੰ ਨਾ ਟੁੰਬਦਾ ਹੋਵੇ......ਪਰ ਉਪਰੋਕਤ ਸਤਰਾਂ ਤਾਂ ਸਾਨੂੰ ਬਹੁਤ ਡੂੰਘੀ ਸੋਚ 'ਚ ਪਾ ਦਿੰਦੀਆਂ ਨੇ....
  ਕੀ ਅਸੀਂ ਕਦੇ ਸੋਚਿਆ ਹੈ ???
  ਕਤਲ ਹੁੰਦੀ ਕੁੱਖ ਦੇ ਬਾਰੇ ....ਨਹੀਂ ਕਦੇ ਨਹੀਂ ।
  ਕੁਝ ਐਸਾ ਹੀ ਜ਼ਿਕਰ ਅੱਜ 'ਪੰਜਾਬੀ ਵਿਹੜੇ' ਵੀ ਛਿੜਿਆ ਹੈ...
  ਤੁਸੀਂ ਕੁਝ ਕਹਿਣਾ ਚਾਹੋਗੇ ?
  ਆਪ ਦੇ ਵਿਚਾਰਾਂ ਦੀ ਉਡੀਕ ਰਹੇਗੀ ।

  ReplyDelete
 2. ਬਹੁਤ ਵਧੀਆ ਸਰ ਤੁਸੀ ਤਾਂ ਸਮੇ ਦੇ ਹਾਣੀ ਹੋਣ ਦੇ ਨਾਲ-ਨਾਲ ਸਰਕਾਰ ਦੇ ਵੀ ਹਾਣੀ ਹੋ
  ਸਰਕਾਰ ਨੇ ਵੀ ਰੁੱਖ,ਕੁੱਖ ਬਚਾਉਣ ਦੀ ਮੁਹਿੰਮ ਚਲਾਈ ਹੈ।
  ਜਿਵੇ ਦੀਪੀ ਜੀ ਨੇ ਕਿਹਾ ਹੈ ਤੁਸੀ ਤਾਂ ਸੱਚ ਮੁੱਚ ਸੋਚ ਚ ਪਾ ਦਿੰਦੇ ਹੋ
  ਜਾਰੀ ਰੱਖੋ ਜੀ ਲਿਖਣਾਂ

  ReplyDelete