Monday, September 27, 2010

ਗਜ਼ਲ

ਜਦ ਤੋਂ ਤੇਰੀ ਸੰਗਤ ਗਈ
ਮਹਿਫਿਲ ਵਿਚੋਂ ਰੰਗਤ ਗਈ

ਚਾਰੇ ਪਾਸੇ ਬੀਆਬਾਨ
ਖੌਰੇ ਕਿਧਰ ਜੰਨਤ ਗਈ

ਘਸਮੈਲਾ ਚੌਗਿਰਦਾ ਦਿਸੇ
ਰੰਗਾਂ ਦੀ ਹੁਣ ਚਾਹਤ ਗਈ

ਬੁੱਤਾਂ ਵਰਗੇ ਲੋਕ ਮਿਲੇ
ਜਿੰਦਾ ਦਿਲ ਉਹ ਸੂਰਤ ਗਈ

ਥਾਂ ਥਾਂ ਤੇ ਵੰਗਾਰ ਖੜ੍ਹੀ
ਐਪਰ ਕਿਥੇ ਗੈਰਤ ਗਈ

ਬੁਰੇ ਨੂੰ ਸ਼ੁਹਰਤ ਮਿਲੀ
ਸਾਊ ਦੀ ਹੁਣ ਇਜ਼ਤ ਗਈ

ਰਾਜ਼ੀ ਨਹੀਂ ਹੋਇਆ ਖੁਦਾ
ਦੁਆ ਗਈ ਮੰਨਤ ਗਈ

6 comments:

ਹਰਦੀਪ ਕੌਰ ਸੰਧੂ said...

ਤੁਹਾਡੀ ਕਲਮ ਨੂੰ ਸਲਾਮ !!!
ਵਾਹ !
ਕਿਹੜੀ-ਕਿਹੜੀ ਸਤਰ ਦੀ ਗੱਲ ਕਰਾਂ....ਅੱਖਰ-ਅੱਖਰ ਲਾਜਵਾਬ !!!
ਬੁੱਤਾਂ ਵਰਗੇ ਲੋਕ ਮਿਲੇ
ਜਿੰਦਾ ਦਿਲ ਉਹ ਸੂਰਤ ਗਈ.....
ਪਰ ਇੱਕ ਜ਼ਿੰਦਾਦਿਲ ਵਿਅਕਤੀ ਨੂੰ ਜੇ ਏਸ ਘਸਮੈਲ਼ੇ ਚੌਗਿਰਦੇ 'ਚ ਆਵਦੇ ਖੁਸ਼ਮਿਜ਼ਾਜ ਨਾਲ਼ ਮਹਿਫ਼ਿਲ ਨੂੰ ਜੰਨਤ ਬਣਾਉਂਦੇ ....ਮਿਲਣਾ ਹੋਵੇ ਤਾਂ ਪੰਜਾਬੀ ਵਿਹੜੇ ਆਉਣਾ ਨਾ ਭੁੱਲਣਾ !!!

Shabad shabad said...

ਗੁਲਾਬ ਦੇ ਫੁੱਲਾਂ ਨਾਲ਼ ਬਲਾਗ ਦੀ ਖਿੜੀ-ਖਿੜੀ ਜਿਹੀ ਰੂਹ ਚੰਗੀ ਲੱਗੀ।
ਜੰਨਤ ਵਰਗੀ....
ਮਹਿਫਿਲ 'ਚ ਹੁਣ ਤਾਂ ਰੰਗ ਖਿੜ ਹੀ ਗਏ !!!

ਬਲਜੀਤ ਪਾਲ ਸਿੰਘ said...

ਧੰਨਵਾਦ ਡਾ.ਹਰਦੀਪ ਜੀ,ਤੁਸੀਂ ਰੰਗਾਂ ਅਤੇ ਰੂਹਾਂ ਤੋ ਵਾਕਿਫ ਹੋ।

ਬਲਜੀਤ ਪਾਲ ਸਿੰਘ said...

ਮੈਂ ਸੁਪ੍ਰੀਤ ਦਾ ਬਲਾਗ ਆਪਣੇ ਬਲਾਗ ਤੇ ਦਰਜ ਕਰ ਰਿਹਾ ਹਾਂ

sky-blue freak :D said...

Baljeetpal Uncle,
Thanks a lot for taking my blog into your account.
Supreet

Daisy said...

Send Teddy Day Gifts Online
Send Valentine's Day Gifts Online
Send Valentine's Day Roses Online