Wednesday, June 24, 2009

ਗ਼ਜ਼ਲ

ਮੈਂ ਹੰਝੂ ਹੋ ਗਿਆ ਉਹ ਸਾਗਰ ਹੋ ਨਹੀਂ ਸਕਿਆ
ਦਰਦ ਛੋਟਾ ਜਿਹਾ ਸੀ ਉਹ ਸਮੋ ਨਹੀਂ ਸਕਿਆ

ਉਸਦੇ ਹਿਜਰ ਨੇ ਕਦੇ ਵੀ ਮੇਰੀ ਬਾਂਹ ਨਹੀਂ ਛਡੀ
ਉਹ ਮੇਰੀ ਯਾਦ ਵਿਚ ਥੋਡ਼ਾ ਉਦਾਸ ਹੋ ਨਹੀਂ ਸਕਿਆ

ਪਤਾ ਨਹੀਂ ਕੌਣ ਨੇ ਜੋ ਸਮੇਂ ਦੇ ਨਾਲ ਤੁਰ ਲੈਂਦੇ
ਮੈਂ ਤੁਰ ਕੇ ਵੀ ਕਦੇ ਹਾਣੀ ਸਮੇਂ ਦਾ ਹੋ ਨਹੀਂ ਸਕਿਆ

ਮੈਂ ਕਾਫੀ ਦੇਰ ਖੜਿਆ ਓਸਦੀ ਨਜ਼ਰ ਦੇ ਸਾਹਵੇਂ
ਮੈਥੋਂ ਦੂਰ ਹੀ ਰਿਹਾ ਉਹ ਨੇੜੇ ਹੋ ਨਹੀਂ ਸਕਿਆ

ਬਚਣ ਲਈ ਗਰਮ ਹਵਾ ਤੋਂ ਮੈਂ ਸਦਾ ਛੁਪਦਾ ਰਿਹਾ
ਐਪਰ ਥਲਾਂ ਤੋਂ ਹੋਰ ਓਹਲੇ ਹੋ ਨਹੀਂ ਸਕਿਆ

ਆਹਟ ਰਹਿੰਦੀ ਹੈ ਸਦਾ ਕਿਸੇ ਦੇ ਕਦਮਾਂ ਦੀ
ਬੂਹੇ ਯਾਦਾਂ ਵਾਲੇ ਏਸੇ ਲਈ ਮੈਂ ਢੋ ਨਹੀਂ ਸਕਿਆ

ਕਿੰਨੇ ਹੀ ਰੰਗ ਕੁਦਰਤ ਨੇ ਮੇਰੇ ਮੂਹਰੇ ਬਖੇਰੇ ਸੀ
ਕੋਈ ਵੀ ਰੰਗ ਖੁਦ ਲਈ ਮੈਂ ਲੇਕਿਨ ਚੋ ਨਹੀਂ ਸਕਿਆ

2 comments:

  1. ਬਹੁਤ ਖੂਬ ਜੀ । ਜੀ ਹਾਂ ਸਮੇਂ ਦੇ ਨਾ ਅੱਜ ਸਾਫ ਸੁਥਰੀ ਵਸੀਅਤ ਦੀ ਲੋੜ ਹੈ। ਇੱਥੇ ਸਬਦਾਂ ਦੇ ਜਾਦੂਗਰ ਤਾਂ ਬਹੁਤ ਹਨ ਪਰ ਸਬਦਾਂ ਦਾ ਨਿਸ਼ਾਨਾ ਕੀ ਹੋਵੇ, ਇਸ ਗੱਲ ਦੇ ਜਾਦੂਗਰ ਘੱਟ ਹਨ। ਕਲਮ ਤੁਹਾਡੇ ਵਾਂਗ ਸੱਚ ਦੀਆਂ ਰਗਾਂ ਤੇ ਹੋਣੀ ਜਰੂਰੀ ਹੈ,ਨਹੀਂ ਤਾਂ ਰਚਨਾ ਮਹਿਜ ਸਬਦਾਂ ਦੀ ਜਾਦੂਗਰੀ ਹੋ ਨਿਬੜਦੀ ਹੈ।
    ਸ਼ੀਸ਼ ਧੌਣੋ ਲਹਿ ਜਾਂਦਾ,ਗੱਲ ਹੋਰ ਹੋਣੀ ਸੀ,
    ਇਹ ਤਾਂ ਆ ਗਏ ਸ਼ੀਸ਼ ਕਦਮਾਂ ਵਿੱਚ ਧਰਕੇ।
    ਲਫ਼ਜਾਂ ਦੇ ਜਾਦੂਗਰ,ਕਵੀ ਬਹੁਤ ਮਸ਼ਹੂਰ ਨੇ,
    ਖੁਦ ਨੂੰ ਪਰਚਾਉਂਦੇ,ਖੁਦ ਹੀ ਨਜ਼ਮਾਂ ਪੜ੍ਹਕੇ।

    ਮਨਜੀਤ ਕੋਟੜਾ

    ReplyDelete
  2. ਕਿੰਨੇ ਹੀ ਰੰਗ ਕੁਦਰਤ ਨੇ ਮੇਰੇ ਮੂਹਰੇ ਬਖੇਰੇ ਸੀ
    ਕੋਈ ਵੀ ਰੰਗ ਖੁਦ ਲਈ ਮੈਂ ਲੇਕਿਨ ਚੋ ਨਹੀਂ ਸਕਿਆ
    For that your heart should be clean enough to see the colours of nature.

    Hardeep

    ReplyDelete