ਤੜਪਦੇ ਹਿਰਦਿਆਂ ਅੰਦਰ ਅਜੇ ਅਰਮਾਨ ਬਾਕੀ ਨੇ
ਸ਼ਮਾਂ ਨੂੰ ਰਹਿਣ ਦੇ ਰੌਸ਼ਨ ਅਜੇ ਮਹਿਮਾਨ ਬਾਕੀ ਨੇ
ਕਦੇ ਕਰਜ਼ਾ ਨਹੀਂ ਲਹਿਣਾ ਉਹਨਾਂ ਜਿਹੜੀ ਵਫਾ ਕੀਤੀ
ਹਜ਼ਾਰਾਂ ਕੋਸ਼ਿਸ਼ਾਂ ਕਰੀਏ ਅਜੇ ਅਹਿਸਾਨ ਬਾਕੀ ਨੇ
ਬੁਝੇ ਹੋਏ ਚਿਹਰਿਆਂ ਉਤੇ ਕੋਈ ਰੌਣਕ ਨਹੀਂ ਆਈ
ਜਿੰਨਾ ਵਿਚ ਫੁੱਲ ਰੱਖਣੇ ਨੇ ਅਜੇ ਫੁੱਲਦਾਨ ਬਾਕੀ ਨੇ
ਕਦੇ ਪੋਲੇ ਜਿਹੇ ਪੈਰੀਂ ਕੋਈ ਨਿਜ਼ਾਮ ਨਾ ਸੁਧਰੇ
ਲੋਕਾਂ ਨੇ ਝਗੜਨੇ ਜੋ ਅਜੇ ਘਮਸਾਨ ਬਾਕੀ ਨੇ
ਹਮੇਸ਼ਾ ਦੋਸ਼ ਦਿੰਦੇ ਹਾਂ ਅਸੀਂ ਪੂਰਨ ਤੇ ਲੂਣਾ ਨੂੰ
ਕਿ ਭਾਵੇਂ ਏਸ ਧਰਤੀ ਤੇ ਅਜੇ ਸਲਵਾਨ ਬਾਕੀ ਨੇ
ਬੜੀ ਦੌਲਤ ਇਕੱਠੀ ਕਰ ਲਈ ਪਰ ਸੋਚਦੇ ਰਹਿੰਦੇ
ਕੁਦਰਤ ਨੇ ਬਖਸ਼ਣੇ ਜੋ ਅਜੇ ਵਰਦਾਨ ਬਾਕੀ ਨੇ
ਅਸੀਂ ਤਾਂ ਆਪਣੀ ਖਾਤਿਰ ਬੜੇ ਹੀ ਮਹਿਲ ਨੇ ਛੱਤੇ
ਟਿਕਾਣਾ ਆਖਰੀ ਸਾਡਾ ਅਜੇ ਸ਼ਮਸ਼ਾਨ ਬਾਕੀ ਨੇ
(ਬਲਜੀਤ ਪਾਲ ਸਿੰਘ)