ਤੂੰ ਕੀ ਗਿਆ ਕਿ ਯਾਰਾ ਹਾਲੋਂ ਬੇਹਾਲ ਹੋਏ
ਕੁਝ ਵੀ ਰਿਹਾ ਨਾ ਪੱਲੇ ਐਨੇ ਕੰਗਾਲ ਹੋਏ
ਮੈਂ ਜਿੰਦ ਜਾਨ ਸਾਰੀ ਤੇਰੇ ਤੋਂ ਵਾਰ ਦਿੱਤੀ
ਤੈਥੋਂ ਵਫਾ ਦੇ ਦੀਵੇ ਕਾਹਤੋਂ ਨਾ ਬਾਲ ਹੋਏ
ਕਿਰ ਜਾਣ ਰੇਤ ਵਾਂਗੂੰ ਮੁੱਠੀ 'ਚ ਬੰਦ ਕੀਤੇ
ਤਿੜਕੇ ਹੋਏ ਇਹ ਰਿਸ਼ਤੇ ਕਦ ਨੇ ਸੰਭਾਲ ਹੋਏ
ਜਦ ਸਾਉਣ ਦੇ ਮਹੀਨੇ ਵਿਚ ਵਗਦੀਆਂ ਨੇ ਪੌਣਾਂ
ਇਹ ਤਾਂ ਹੀ ਸੋਹਦੀਆਂ ਨੇ ਕੋਈ ਜੇ ਨਾਲ ਹੋਏ
ਕਈ ਤੁਰ ਗਏ ਮੁਸਾਫਿਰ ਰਾਹਾਂ 'ਚ ਭਟਕਦੇ ਹੀ
ਸਿਰਨਾਵੇਂ ਜੁਗਨੂੰਆਂ ਦੇ ਫਿਰ ਵੀ ਨਾ ਭਾਲ ਹੋਏ
ਵਿਦਵਾਨ ਬਣਕੇ ਦਸਿਓ ਕੀ ਕਰ ਲਉਗੇ ਹਾਸਿਲ
ਸ਼ਬਦਾਂ ਦੀ ਖੇਡ ਹੀ ਜੇ ਜੀਅ ਦਾ ਜੰਜਾਲ ਹੋਏ
(ਬਲਜੀਤ ਪਾਲ ਸਿੰਘ)
ਕੁਝ ਵੀ ਰਿਹਾ ਨਾ ਪੱਲੇ ਐਨੇ ਕੰਗਾਲ ਹੋਏ
ਮੈਂ ਜਿੰਦ ਜਾਨ ਸਾਰੀ ਤੇਰੇ ਤੋਂ ਵਾਰ ਦਿੱਤੀ
ਤੈਥੋਂ ਵਫਾ ਦੇ ਦੀਵੇ ਕਾਹਤੋਂ ਨਾ ਬਾਲ ਹੋਏ
ਕਿਰ ਜਾਣ ਰੇਤ ਵਾਂਗੂੰ ਮੁੱਠੀ 'ਚ ਬੰਦ ਕੀਤੇ
ਤਿੜਕੇ ਹੋਏ ਇਹ ਰਿਸ਼ਤੇ ਕਦ ਨੇ ਸੰਭਾਲ ਹੋਏ
ਜਦ ਸਾਉਣ ਦੇ ਮਹੀਨੇ ਵਿਚ ਵਗਦੀਆਂ ਨੇ ਪੌਣਾਂ
ਇਹ ਤਾਂ ਹੀ ਸੋਹਦੀਆਂ ਨੇ ਕੋਈ ਜੇ ਨਾਲ ਹੋਏ
ਕਈ ਤੁਰ ਗਏ ਮੁਸਾਫਿਰ ਰਾਹਾਂ 'ਚ ਭਟਕਦੇ ਹੀ
ਸਿਰਨਾਵੇਂ ਜੁਗਨੂੰਆਂ ਦੇ ਫਿਰ ਵੀ ਨਾ ਭਾਲ ਹੋਏ
ਵਿਦਵਾਨ ਬਣਕੇ ਦਸਿਓ ਕੀ ਕਰ ਲਉਗੇ ਹਾਸਿਲ
ਸ਼ਬਦਾਂ ਦੀ ਖੇਡ ਹੀ ਜੇ ਜੀਅ ਦਾ ਜੰਜਾਲ ਹੋਏ
(ਬਲਜੀਤ ਪਾਲ ਸਿੰਘ)
No comments:
Post a Comment