ਸਲੀਕੇ ਨਾਲ ਰਹਿਣਾ ਆ ਗਿਆ ਤਾਂ ਤਰ ਗਏ ਸਮਝੋ
ਜੇ ਗ਼ਮ ਚੁਪਚਾਪ ਸਹਿਣਾ ਆ ਗਿਆ ਤਾਂ ਤਰ ਗਏ ਸਮਝੋ
ਸ਼ੁ੍ਰੂ ਤੋਂ ਹੀ ਤਾਂ ਬੰਦੇ ਨੂੰ ਹੈ ਰੁੱਖਾਂ ਨੇ ਪਨਾਹ ਦਿੱਤੀ
ਇਹਨਾਂ ਛਾਵੇਂ ਜੇ ਬਹਿਣਾ ਆ ਗਿਆ ਤਾਂ ਤਰ ਗਏ ਸਮਝੋ
ਸੁਖਾਲਾ ਘੁੰਮਦਾ ਨਹੀਓ ਹਮੇਸ਼ਾ ਵਕਤ ਦਾ ਪਹੀਆ
ਸਲੀਬਾਂ ਨਾਲ ਖਹਿਣਾ ਆ ਗਿਆ ਤਾਂ ਤਰ ਗਏ ਸਮਝੋ
ਇਹ ਮੰਨਦੇ ਹਾਂ ਕਿ ਬੋਲਣ ਵਾਲਿਆ ਦਾ ਬੋਲਬਾਲਾ ਹੈ
ਸਮੇਂ ਤੇ ਸੱਚ ਕਹਿਣਾ ਆ ਗਿਆ ਤਾਂ ਤਰ ਗਏ ਸਮਝੋ
ਹਮੇਸ਼ਾ ਲੋਚਿਆ ਹੈ ਟੀਸੀਆਂ ਦੇ ਬੇਰ ਲਾਹੁਣਾ, ਪਰ
ਨਜ਼ਰ ਨੂੰ ਥੱਲੇ ਨੂੰ ਲਹਿਣਾ ਆ ਗਿਆ ਤਾਂ ਤਰ ਗਏ ਸਮਝੋ
(ਬਲਜੀਤ ਪਾਲ ਸਿੰਘ)

No comments:
Post a Comment