ਸਾਡਾ ਜੋ ਇਤਿਹਾਸ ਜਿਹਾ ਹੈ
ਛਲ ਕਪਟ ਮਿਥਿਹਾਸ ਜਿਹਾ ਹੈ
ਸੱਤ ਸਮੁੰਦਰੋਂ ਪਾਰ ਬਸੇਰਾ
ਰੋਜ਼ੀ ਲਈ ਪਰਵਾਸ ਜਿਹਾ ਹੈ
ਸ਼ਹਿਰ ਮਿਰੇ ਵਿਚ ਉਸਦੀ ਫੇਰੀ
ਠੰਡਕ ਦਾ ਅਹਿਸਾਸ ਜਿਹਾ ਹੈ
ਇਥੇ ਤਾਂ ਜੰਗਲ ਉੱਗ ਆਇਆ
ਘਰ ਲਗਦਾ ਬਨਵਾਸ ਜਿਹਾ ਹੈ
ਤੇਰਾ ਫੇਰ ਮਿਲਣ ਦਾ ਵਾਅਦਾ
ਸਰਕਾਰੀ ਧਰਵਾਸ ਜਿਹਾ ਹੈ
ਲੋਚਾਂ ਦੁਨੀਆਂ ਜੰਨਤ ਬਣ'ਜੇ
ਇਹ ਸਾਡਾ ਅਭਿਆਸ ਜਿਹਾ ਹੈ
ਪਿਆਰ ਵਫਾ ਦੇ ਝੂਠੇ ਕਿੱਸੇ
ਸਾਰਾ ਕੁਝ ਬਕਵਾਸ ਜਿਹਾ ਹੈ
(ਬਲਜੀਤ ਪਾਲ ਸਿੰਘ)
ਛਲ ਕਪਟ ਮਿਥਿਹਾਸ ਜਿਹਾ ਹੈ
ਸੱਤ ਸਮੁੰਦਰੋਂ ਪਾਰ ਬਸੇਰਾ
ਰੋਜ਼ੀ ਲਈ ਪਰਵਾਸ ਜਿਹਾ ਹੈ
ਸ਼ਹਿਰ ਮਿਰੇ ਵਿਚ ਉਸਦੀ ਫੇਰੀ
ਠੰਡਕ ਦਾ ਅਹਿਸਾਸ ਜਿਹਾ ਹੈ
ਇਥੇ ਤਾਂ ਜੰਗਲ ਉੱਗ ਆਇਆ
ਘਰ ਲਗਦਾ ਬਨਵਾਸ ਜਿਹਾ ਹੈ
ਤੇਰਾ ਫੇਰ ਮਿਲਣ ਦਾ ਵਾਅਦਾ
ਸਰਕਾਰੀ ਧਰਵਾਸ ਜਿਹਾ ਹੈ
ਲੋਚਾਂ ਦੁਨੀਆਂ ਜੰਨਤ ਬਣ'ਜੇ
ਇਹ ਸਾਡਾ ਅਭਿਆਸ ਜਿਹਾ ਹੈ
ਪਿਆਰ ਵਫਾ ਦੇ ਝੂਠੇ ਕਿੱਸੇ
ਸਾਰਾ ਕੁਝ ਬਕਵਾਸ ਜਿਹਾ ਹੈ
(ਬਲਜੀਤ ਪਾਲ ਸਿੰਘ)
No comments:
Post a Comment