ਸਦਾ ਹੱਸਦਾ ਰਹੀਂ ਮੁਸਕਰਾਉਂਦਾ ਰਹੀਂ
ਗੀਤ ਲਿਖਦਾ ਰਹੀਂ ਗੁਣਗੁਣਾਉਂਦਾ ਰਹੀਂ
ਤਪ ਰਹੀ ਹੈ ਇਹ ਧਰਤੀ ਬੜੀ ਦੇਰ ਤੋਂ
ਬਣ ਕੇ ਸਾਵਣ ਦਾ ਬੱਦਲ ਤੂੰ ਛਾਉਂਦਾ ਰਹੀਂ
ਇਹ ਹਨੇਰੇ ਮਿਟਣ ਤੇ ਵਧੇ ਚਾਨਣਾ
ਬਣ ਕੇ ਸੂਰਜ ਸਦਾ ਫੇਰੀ ਪਾਉਂਦਾ ਰਹੀਂ
ਜਾ ਵਿਦੇਸ਼ੀਂ ਤੁੰ ਭੁੱਲ ਹੀ ਨਾ ਜਾਵੀਂ ਕਿਤੇ
ਬਚਪਨੇ ਦੀ ਗਲੀ ਪਿੰਡ ਆਉਂਦਾ ਰਹੀਂ
ਭਾਵੇਂ ਹੈ ਜਿੰਦਗੀ ਪੀੜਾਂ ਦਾ ਸਫਰ
ਸਹਿਜੇ ਸਹਿਜੇ ਕਦਮ ਤੂੰ ਵਧਾਉਂਦਾ ਰਹੀਂ
ਜਿੰਨਾਂ ਲੋਕਾਂ ਨੂੰ ਚਾਨਣ ਦੀ ਲੋਅ ਨਾ ਮਿਲੀ
ਉਂਹਨਾਂ ਲੋਕਾਂ ਲਈ ਦੀਵੇ ਜਗਾਉਂਦਾ ਰਹੀਂ
2 comments:
ਹਮੇਸ਼ਾਂ ਦੀ ਤਰਾਂ ਦਿਲ ਨੂੰ ਧੂਹ ਪਾਉਂਦੀ ਗਜ਼ਲ........
ਸਭ ਤੋਂ ਵਧੀਆ ਇਹ ਸ਼ੇਅਰ ਲੱਗੇ.........
ਜਾ ਵਿਦੇਸ਼ੀਂ ਤੁੰ ਭੁੱਲ ਹੀ ਨਾ ਜਾਵੀਂ ਕਿਤੇ
ਬਚਪਨੇ ਦੀ ਗਲੀ ਪਿੰਡ ਆਉਂਦਾ ਰਹੀਂ.........ਜੀ ਨਹੀਂ ਕਦੇ ਨਹੀਂ ਭੁੱਲਦਾ ਆਵਦਾ ਪਿੰਡ.........ਇਹ ਪਿੰਡ ਸੁਪਨਿਆਂ 'ਚ ਆਉਂਦਾ ਹੈ.........ਬਚਪਨ 'ਚ ਭੌਂਈਆਂ ਗਲੀਆਂ 'ਚ ਵਿਚਰਦਾ ਹੈ ।
ਜਿੰਨਾਂ ਲੋਕਾਂ ਨੂੰ ਚਾਨਣ ਦੀ ਲੋਅ ਨਾ ਮਿਲੀ
ਉਂਹਨਾਂ ਲੋਕਾਂ ਲਈ ਦੀਵੇ ਜਗਾਉਂਦਾ ਰਹੀਂ
ਬਹੁਤ ਹੀ ਵਧੀਆਂ ਸੋਚ......ਜੇ ਹਰ ਇੱਕ ਇਹੋ ਸੋਚੇ..ਸੋਚੇ ਹੀ ਨਾ ਬਲਕਿ ਕੁਝ ਏਸ ਤਰਾਂ ਦਾ ਕਰੇ ਵੀ......ਫੇਰ ਤਾਂ ਦੁੱਖ ਤਕਲੀਫਾਂ ਦੇ ਬਾਵਜੂਦ ਵੀ ਜ਼ਿੰਦਗੀ ਚੰਗੀ ਲੱਗੇਗੀ ।
ਹਰਦੀਪ
ਹਰਦੀਪ ਜੀ,ਧੰਨਵਾਦ
Post a Comment