Saturday, August 8, 2026

ਗ਼ਜ਼ਲ

 ਸਾਰੀਆਂ ਹੀ ਸਾਜ਼ਿਸ਼ਾਂ ਨੂੰ ਜਰ ਲਿਆ ਹੈ।

ਔਕੜਾਂ ਨੂੰ ਹਾਣ ਦਾ ਹੁਣ ਕਰ ਲਿਆ ਹੈ।


ਦੂਰ ਹੋਏ ਵਸਲ ਦੇ ਸਾਰੇ ਵਸੀਲੇ ਦੇਖ ਕੇ,

ਤਾਂ ਹੀ ਪੱਥਰ ਕਾਲਜੇ ਤੇ ਧਰ ਲਿਆ ਹੈ।


ਚੰਗਾ ਹੋਇਆ ਹਰ ਤਮੰਨਾ ਤੋੜਿਆ ਦਮ,

ਸੁੰਨਾਪਣ ਰਾਹਾਂ 'ਚ ਐਨਾ ਭਰ ਲਿਆ ਹੈ।


ਸ਼ੂਕਦਾ ਦਰਿਆ ਹੈ ਫਿਰ ਦਹਿਸ਼ਤ ਨਹੀਂ,

ਖ਼ੌਫ਼ ਨਹੀਂ ਪਹਿਲਾਂ ਬਥੇਰਾ ਡਰ ਲਿਆ ਹੈ।


ਮਾਣਨਾ ਹੈ ਹਰ ਨਜ਼ਾਰਾ ਏਸ ਕੁਦਰਤ ਦਾ,

ਆਪਾਂ ਜੰਗਲ ਦੇ ਵਿਚਾਲੇ ਘਰ ਲਿਆ ਹੈ।

(ਬਲਜੀਤ ਪਾਲ ਸਿੰਘ)


No comments: