ਮੈਂ ਤੱਕਿਆ ਅਸ਼ਿਕਾਂ ਨੂੰ
ਜਦ ਵੀ ਹਾਉਕੇ ਭਰਦਿਆਂ ਤੱਕਿਆ
ਦਰਦ ਹੋਰਾਂ ਦਾ ਆਪਣੇ
ਹਿਰਦਿਆਂ ਤੇ ਜਰਦਿਆਂ ਤੱਕਿਆ
ਜਦੋਂ ਵੀ ਹਾਦਸਾ ਕੋਈ
ਕਿਸੇ ਵੀ ਸੜਕ ਤੇ ਹੋਇਆ
ਉਹ ਮੰਜ਼ਿਰ ਜਾਨਲੇਵਾ ਸੀ
ਮਸਾਂ ਹੀ ਡਰਦਿਆਂ ਤੱਕਿਆ
ਇਹ ਸੁਣਿਆ ਪਿਆਰ ਤੇ
ਤਕਰਾਰ ਵਿਚ ਸਭ ਜਾਇਜ਼ ਹੀ ਹੁੰਦਾ
ਕੋਈ ਸ਼ਿਕਵਾ ਨਹੀਂ ਕੀਤਾ
ਜੇ ਖੁਦ ਨੂੰ ਹਰਦਿਆਂ ਤੱਕਿਆ
ਜੇ ਲੇਬਰ ਚੌਂਕ ਵਿਚ ਜਾ
ਕੇ ਕਦੇ ਉਹ ਦੇਖੀਆਂ ਅੱਖਾਂ
ਜਿਹਨਾਂ ਅੱਖਾਂ ਨੂੰ ਬਿਨ
ਮੌਤੋਂ ਰੋਜ਼ਾਨਾ ਮਰਦਿਆਂ ਤੱਕਿਆ
ਇਹ ਮਾਨਵ ਆਪਣੀ ਹੀ ਜਾਤ
ਦਾ ਅੱਜ ਬਣ ਗਿਆ ਵੈਰੀ
ਅਸੀਂ ਤਾਂ ਪੰਛੀਆਂ ਨੂੰ
ਹੀ ਮੁਹੱਬਤ ਕਰਦਿਆਂ ਤੱਕਿਆ
(ਬਲਜੀਤ ਪਾਲ ਸਿੰਘ)
No comments:
Post a Comment