ਨਿੱਕੀ ਨਿੱਕੀ ਗੱਲ
ਨੂੰ ਐਵੇਂ ਦਿਲ ਤੇ ਲਾ ਬੈਠੇ
ਸਾਰਾ ਦਰਦ ਜ਼ਮਾਨੇ
ਦਾ ਝੋਲੀ ਵਿਚ ਪਾ ਬੈਠੇ
ਜਿੰਨਾਂ ਖਾਤਿਰ ਕਦੇ
ਜਾਨ ਦੀ ਬਾਜ਼ੀ ਲਾਈ ਮੈਂ
ਉਹ ਵੀ ਮੈਨੂੰ ਛੱਡ
ਗੈਰਾਂ ਦੇ ਡੇਰੇ ਜਾ ਬੈਠੇ
ਜੋ ਕਹਿੰਦੇ ਸੀ ਲੋੜ
ਪੈਣ ਤੇ ਸਾਨੂੰ ਪਰਖ ਲਈਂ
ਵਕਤ ਆਉਣ ਤੇ ਉਹੀ
ਦੋਸਤ ਢੇਰੀ ਢਾ ਬੈਠੇ
ਮੱਝ ਅੱਗੇ ਨਾ ਬੀਨ
ਵਜਾਈਂ ਸਾਰੇ ਕਹਿੰਦੇ ਸੀ
ਗੀਤ ਪਿਆਰ ਦਾ ਉਹਦੇ
ਮੂਹਰੇ ਐਵੇਂ ਗਾ ਬੈਠੇ
ਸਫਰ ਸ਼ੁਰੂ ਕੀਤਾ ਸੀ
ਜਿਥੋਂ ਦੁਨੀਆਂ ਜਿੱਤਣ ਦਾ
ਹੰਭ ਹਾਰ ਕੇ ਉਸੇ ਹੀ
ਚੌਖਟ ਤੇ ਆ ਬੈਠੇ
(ਬਲਜੀਤ ਪਾਲ ਸਿੰਘ)
2 comments:
ਸਫਰ ਸ਼ੁਰੂ ਕੀਤਾ ਸੀ ਜਿਥੋਂ ਦੁਨੀਆਂ ਜਿੱਤਣ ਦਾ
ਹੰਭ ਹਾਰ ਕੇ ਉਸੇ ਹੀ ਚੌਖਟ ਤੇ ਆ ਬੈਠੇ
bahut khoob ,janaab
ਧੰਨਵਾਦ ਚਰਨਜੀਤ ਜੀ
Post a Comment