ਉਹਨੂੰ ਆਪਣਾ ਬਣਾ ਲੈਂਦਾ
ਮਿਰਾ ਕੋਈ ਜ਼ੋਰ ਨਾ ਚੱਲਿਆ
ਕੋਈ ਹਸਰਤ ਜਗਾ ਲੈਂਦਾ,
ਮਿਰਾ ਕੋਈ ਜ਼ੋਰ ਨਾ ਚੱਲਿਆ
ਉਹਦੇ ਕਦਮਾਂ ਦੀਆਂ
ਪੈੜਾਂ ਸਮਾਂ ਜੇ ਮੇਟ ਨਾ ਦਿੰਦਾ
ਮੈ ਤੀਰਥ ਵੀ ਬਣਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ
ਇਹ ਜੋ ਵੀ ਹਾਦਸੇ ਹੋਏ ਬੜੇ ਨਜ਼ਦੀਕ ਹੋਏ ਨੇ
ਕਿਵੇਂ ਨਜ਼ਰਾਂ ਹਟਾ
ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ
ਹਨੇਰੀ ਰਾਤ ਦੇ ਮੱਥੇ ਕਦੇ ਇਲਜ਼ਾਮ ਨਾ ਹੁੰਦੇ
ਕੋਈ ਦੀਪਕ ਜਗਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ
ਹਨੇਰੀ ਰਾਤ ਦੇ ਮੱਥੇ ਕਦੇ ਇਲਜ਼ਾਮ ਨਾ ਹੁੰਦੇ
ਕੋਈ ਦੀਪਕ ਜਗਾ ਲੈਂਦਾ ਮਿਰਾ ਕੋਈ ਜ਼ੋਰ ਨਾ ਚੱਲਿਆ
ਮਿਰੇ ਮੂਹਰੇ ਖਲੋਤੀ ਹੈ
ਜੋ ਸੈਨਾ ਕੌਰਵਾਂ ਵਾਲੀ
ਕਿਤੇ ਜੇਕਰ ਹਰਾ
ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ
ਇਹਨਾਂ ਬਿਰਖਾਂ
ਪਰਿੰਦਿਆਂ ਨੂੰ ਤਪਸ਼ ਨੇ ਰਾਖ ਕਰ ਦੇਣਾ
ਮੈਂ ਚਾਹੁੰਦਾ ਸੀ ਬਚਾ
ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ
(ਬਲਜੀਤ ਪਾਲ
ਸਿੰਘ)
3 comments:
ਉਹਦੇ ਕਦਮਾਂ ਦੀਆਂ ਪੈੜਾਂ ਸਮਾਂ ਜੇ ਮੇਟ ਨਾ ਦਿੰਦਾ
ਮੈ ਤੀਰਥ ਵੀ ਬਣਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ
ਇਹਨਾਂ ਅੱਖਾਂ ਦੇ ਸਾਗਰ ਨੇ ਆਖਿਰ ਛਲਕ ਹੀ ਜਾਣਾ
ਦੋ ਅੱਥਰੂ ਹੀ ਵਹਾ ਲੈਂਦਾ, ਮਿਰਾ ਕੋਈ ਜ਼ੋਰ ਨਾ ਚੱਲਿਆ
bahut khoob , janaab
ਧੰਨਵਾਦ ਚਰਨਜੀਤ ਜੀ
ਬਹੁਤ ਹੀ ਵਧੀਆ ਗਜ਼ਲ ! ਇਹ ਸ਼ੇਅਰ ਕੁਝ ਖਾਸ ਹੀ ਬਣ ਗਿਆ..
ਇਹਨਾਂ ਬਿਰਖਾਂ ਪਰਿੰਦਿਆਂ ਨੂੰ ਤਪਸ਼ ਨੇ ਰਾਖ ਕਰ ਦੇਣਾ
ਮੈਂ ਚਾਹੁੰਦਾ ਸੀ ਬਚਾ ਲੈਂਦਾ,ਮਿਰਾ ਕੋਈ ਜ਼ੋਰ ਨਾ ਚੱਲਿਆ
ਸੱਚੀਂ ਸਾਡਾ ਕੋਈ ਜ਼ੋਰ ਹੀ ਨਹੀਂ ਚੱਲਦਾ ਬਹੁਤੀ ਵਾਰ !
ਹਰਦੀਪ
Post a Comment