ਖਤਰੇ ਬੜੇ ਨੇ ਮੋਰਚੇ ਬੰਕਰ ਬਣਾ ਲਈਏ
ਅਪਣੀ ਹਿਫਾਜਤ ਲਈ ਕੋਈ ਖੰਜਰ ਬਣਾ ਲਈਏ
ਮਿਲਣਾ ਨਹੀਂ ਸਕੂਨ ਹੁਣ ਪੂਜਾ ਸਥਾਨ ਤੇ
ਆਪਣੇ ਜਿਹਨ ਵਿਚ ਹੀ ਮੰਦਿਰ ਬਣਾ ਲਈਏ
ਕਿਧਰੇ ਨਹੀਂ ਜੇ ਹੋਰ ਜਾਣਾ ਕਿਤੇ ਅਸੀਂ
ਘਰ ਨੂੰ ਹੀ ਇਕ ਦਿਲਕਸ਼ ਜਿਹਾ ਮੰਜ਼ਰ ਬਣਾ ਲਈਏ
ਖਿੜਨੇ ਨਹੀਂ ਏਥੇ ਕੋਈ ਗੁਲਜ਼ਾਰ ਨਾ ਸਹੀ
ਦਿਲ ਦੀ ਧਰਤ ਨੂੰ ਕਾਸਤੋਂ ਬੰਜਰ ਬਣਾ ਲਈਏ
ਦਿੱਤੀ ਨਾ ਪੇਸ਼ ਜਾਣ ਜਦ ਕਾਲੇ ਹਨੇਰਿਆਂ
ਜਗਦੀ ਜੋਤ ਇਕ ਆਪਣੇ ਮਨਾ ਅੰਦਰ ਬਣਾ ਲਈਏ
(ਬਲਜੀਤ ਪਾਲ ਸਿੰਘ)
2 comments:
ਬਲਜੀਤਪਾਲ ਜੀ,
ਨਵਾਂ ਸਾਲ ਮੁਬਾਰਕ !
ਥੋੜਾ ਪਛੜ ਗਈ ਹਾਂ....ਮੁਬਾਰਕਬਾਦ ਦੇਣ ਲਈ ...ਚੱਲੋ ਅੱਜ ਹੀ ਮੰਨ ਲਵੋ..ਮੇਰੇ ਤੇ ਸਾਡੇ ਸਾਰੇ ਪਰਿਵਾਰ ਵਲੋਂ ਆਪਜੀ ਦੇ ਸਾਰੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ ਹੋਵੇ।
ਹੇਣ ਗੱਲ ਕਰਦੇ ਹਾਂ ਆਪ ਦੀ ਖੂਬਸੂਰਤ ਅੰਦਾਜ਼ 'ਚ ਲਿਖੀ ਗਜ਼ਲ ਦੀ........ਬਹੁਤ ਹੀ ਵਧੀਆ ਗਜ਼ਲ.....ਸਭ ਤੋਂ ਵੱਧ ਪ੍ਰਭਾਵਸ਼ਾਲੀ ਇਹ ਸ਼ੇਅਰ ਹੈ.....
ਮਿਲਣਾ ਨਹੀਂ ਸਕੂਨ ਹੁਣ ਪੂਜਾ ਸਥਾਨ ਤੇ
ਆਪਣੇ ਜਿਹਨ ਵਿਚ ਹੀ ਮੰਦਿਰ ਬਣਾ ਲਈਏ.........
ਸੱਚਮੁੱਚ ਮਨ ਮੰਦਰ ਹੀ ਹੋਣਾ ਚਾਹੀਦਾ ਹੈ.....ਕਿੰਨਾ ਚੰਗਾ ਹੋਵੇ ਜੇ ਅਜਿਹਾ ਹੋ ਜਾਵੇ.......ਏਸ ਵਰ੍ਹੇ ਇਹੀ ਅਰਦਾਸ ਕਰੀਏ ਕਿ ਸਭਨਾਂ ਦੇ ਦਿਲ ਪਵਿੱਤਰ ਹੋ ਜਾਣ...ਕੂੜ ਦੀ ਮੈਲ਼ ਧੋਤੀ ਜਾਵੇ।
ਹਰਦੀਪ
Thanks,Dr Hardeep Sandhu ji
Post a Comment