Tuesday, January 17, 2012

ਗ਼ਜ਼ਲ

ਖਤਰੇ ਬੜੇ ਨੇ ਮੋਰਚੇ  ਬੰਕਰ ਬਣਾ ਲਈਏ
ਅਪਣੀ ਹਿਫਾਜਤ ਲਈ ਕੋਈ ਖੰਜਰ ਬਣਾ ਲਈਏ

ਮਿਲਣਾ ਨਹੀਂ ਸਕੂਨ ਹੁਣ ਪੂਜਾ ਸਥਾਨ ਤੇ
ਆਪਣੇ ਜਿਹਨ ਵਿਚ ਹੀ ਮੰਦਿਰ ਬਣਾ ਲਈਏ

ਕਿਧਰੇ ਨਹੀਂ ਜੇ ਹੋਰ ਜਾਣਾ  ਕਿਤੇ ਅਸੀਂ
ਘਰ ਨੂੰ  ਹੀ ਇਕ ਦਿਲਕਸ਼ ਜਿਹਾ ਮੰਜ਼ਰ ਬਣਾ ਲਈਏ

ਖਿੜਨੇ ਨਹੀਂ ਏਥੇ  ਕੋਈ ਗੁਲਜ਼ਾਰ ਨਾ ਸਹੀ
ਦਿਲ ਦੀ ਧਰਤ ਨੂੰ ਕਾਸਤੋਂ ਬੰਜਰ ਬਣਾ ਲਈਏ

ਦਿੱਤੀ ਨਾ ਪੇਸ਼ ਜਾਣ ਜਦ ਕਾਲੇ ਹਨੇਰਿਆਂ
 ਜਗਦੀ ਜੋਤ ਇਕ ਆਪਣੇ ਮਨਾ ਅੰਦਰ ਬਣਾ ਲਈਏ
                         (ਬਲਜੀਤ ਪਾਲ ਸਿੰਘ)

2 comments:

ਡਾ.ਹਰਦੀਪ ਕੌਰ ਸੰਧੂ said...

ਬਲਜੀਤਪਾਲ ਜੀ,
ਨਵਾਂ ਸਾਲ ਮੁਬਾਰਕ !
ਥੋੜਾ ਪਛੜ ਗਈ ਹਾਂ....ਮੁਬਾਰਕਬਾਦ ਦੇਣ ਲਈ ...ਚੱਲੋ ਅੱਜ ਹੀ ਮੰਨ ਲਵੋ..ਮੇਰੇ ਤੇ ਸਾਡੇ ਸਾਰੇ ਪਰਿਵਾਰ ਵਲੋਂ ਆਪਜੀ ਦੇ ਸਾਰੇ ਪਰਿਵਾਰ ਨੂੰ ਨਵਾਂ ਸਾਲ ਮੁਬਾਰਕ ਹੋਵੇ।
ਹੇਣ ਗੱਲ ਕਰਦੇ ਹਾਂ ਆਪ ਦੀ ਖੂਬਸੂਰਤ ਅੰਦਾਜ਼ 'ਚ ਲਿਖੀ ਗਜ਼ਲ ਦੀ........ਬਹੁਤ ਹੀ ਵਧੀਆ ਗਜ਼ਲ.....ਸਭ ਤੋਂ ਵੱਧ ਪ੍ਰਭਾਵਸ਼ਾਲੀ ਇਹ ਸ਼ੇਅਰ ਹੈ.....
ਮਿਲਣਾ ਨਹੀਂ ਸਕੂਨ ਹੁਣ ਪੂਜਾ ਸਥਾਨ ਤੇ
ਆਪਣੇ ਜਿਹਨ ਵਿਚ ਹੀ ਮੰਦਿਰ ਬਣਾ ਲਈਏ.........

ਸੱਚਮੁੱਚ ਮਨ ਮੰਦਰ ਹੀ ਹੋਣਾ ਚਾਹੀਦਾ ਹੈ.....ਕਿੰਨਾ ਚੰਗਾ ਹੋਵੇ ਜੇ ਅਜਿਹਾ ਹੋ ਜਾਵੇ.......ਏਸ ਵਰ੍ਹੇ ਇਹੀ ਅਰਦਾਸ ਕਰੀਏ ਕਿ ਸਭਨਾਂ ਦੇ ਦਿਲ ਪਵਿੱਤਰ ਹੋ ਜਾਣ...ਕੂੜ ਦੀ ਮੈਲ਼ ਧੋਤੀ ਜਾਵੇ।
ਹਰਦੀਪ

ਬਲਜੀਤ ਪਾਲ ਸਿੰਘ said...

Thanks,Dr Hardeep Sandhu ji