Thursday, December 18, 2025

ਗ਼ਜ਼ਲ

ਜਿੰਨੇ ਬੰਦੇ ਝੱਲੇ ਏਥੇ। 

ਸਾਰੇ ਸਾਡੇ ਪੱਲੇ ਏਥੇ।


ਦਾਣਾ ਪਾਣੀ ਵਾਧੂ ਸੌਖਾ,

ਲੋਕਾਂ ਡੇਰੇ ਮੱਲੇ ਏਥੇ।


ਝੂਠੇ ਦੇ ਹਨ ਕਿੰਨੇ ਸਾਥੀ,

ਸੱਚੇ ਲੋਕੀਂ 'ਕੱਲੇ ਏਥੇ।


ਪੈਸੇ ਜਿਸਦੇ ਬੋਝੇ ਅੰਦਰ,

ਉਸਦੀ ਬੱਲੇ ਬੱਲੇ ਏਥੇ।


ਬੈਠੇ ਹਾਂ ਫਿਰ ਪੱਕੇ ਪੈਰੀਂ,

ਭਾਵੇਂ ਹੋਏ ਹੱਲੇ ਏਥੇ।


ਸੋਹਣੇ ਗੀਤ ਬਣਾਏ ਲੋਕਾਂ,

ਕੈਂਠਾ,ਜੁਗਨੀ,ਛੱਲੇ ਏਥੇ।


ਪੈਰ ਪੈਰ ਤੇ ਬੈਠੇ ਵੈਰੀ,

ਮਿੱਤਰ ਟਾਵੇਂ ਟੱਲੇ ਏਥੇ।


ਸੇਵਾ ਦਾ ਤਾਂ ਕੇਵਲ ਨਾਂ ਹੈ,

ਸਭ ਨੇ ਰੱਖੇ ਗੱਲੇ ਏਥੇ।


ਸਾਰੇ ਲੀਡਰ ਕੁਰਸੀ ਖ਼ਾਤਰ,

ਲੱਗੇ ਰਹਿੰਦੇ ਥੱਲੇ ਏਥੇ।

(ਬਲਜੀਤ ਪਾਲ ਸਿੰਘ)

No comments: