Sunday, June 1, 2025

ਗ਼ਜ਼ਲ

ਗ਼ਰਜ਼ਾਂ ਖਾਤਰ ਬੰਦਾ ਕਿੰਨੇ ਝੂਠ ਬੋਲਦਾ ਸ਼ਰਮ ਨਹੀਂ।

ਭਾਵੇਂ ਉੱਚਾ ਰੁਤਬਾ ਤਾਂ ਵੀ ਕੁਫ਼ਰ ਤੋਲਦਾ ਸ਼ਰਮ ਨਹੀਂ।


ਲੋੜ ਪੈਣ ਤੇ ਜਦ ਚਾਹੇ ਤਾਂ ਗਧੇ ਨੂੰ ਬਾਪ ਬਣਾ ਲੈਂਦਾ,

ਗੰਦੇ ਨਾਲੇ ਵਿੱਚੋਂ ਵੀ ਉਹ ਗੈਸ ਟੋਲਦਾ ਸ਼ਰਮ ਨਹੀਂ।


ਲੋਕੀਂ ਹਾਕਮ ਨੂੰ ਪੁੱਛਦੇ ਤੂੰ ਕੀ ਕੀਤਾ ਹੈ ਸਾਡੇ ਲਈ,

ਜ਼ਖ਼ਮੀ ਹੋਏ ਸੱਪ ਵਾਂਗਰਾਂ ਵਿੱਸ ਘੋਲਦਾ ਸ਼ਰਮ ਨਹੀਂ।


ਸੱਤਾ ਉੱਤੇ ਕਾਬਜ਼ ਹੋਏ ਲੀਡਰ ਦੀ ਬੇਸ਼ਰਮੀ ਦੇਖੋ,

ਚੁੰਨੀਆਂ ਤੇ ਪੱਗਾਂ ਨੂੰ ਪੈਰਾਂ ਵਿੱਚ ਰੋਲਦਾ ਸ਼ਰਮ ਨਹੀਂ।

 

ਆਪਣੇ ਮਾੜੇ ਕੰਮਾਂ ਨੂੰ ਭੁੱਲ ਜਾਂਦਾ ਗੱਦੀ ਤੇ ਬਹਿਕੇ, 

ਦੂਸਰਿਆਂ ਦੇ ਪੋਤੜਿਆਂ ਨੂੰ ਨਿੱਤ ਫੋਲਦਾ ਸ਼ਰਮ ਨਹੀਂ। 

(ਬਲਜੀਤ ਪਾਲ ਸਿੰਘ)

No comments: