Sunday, October 2, 2011

ਮੌਸਮ

ਮੌਸਮ ਇਹ ਓਦੋਂ ਜਿਹਾ ਮੌਸਮ ਨਹੀਂ
ਪਹਿਲਾਂ ਵਾਂਗੂੰ ਮਹਿਕਦਾ ਗੁਲਸ਼ਨ ਨਹੀਂ

ਜ਼ਿੰਦਗੀ ਵਿਚ ਜੋੜੀਏ ਕੁਝ ਪਲ ਸਕੂਨ 
ਲੱਭੀਏ ਦਰ ਜਿਸ ਜਗ੍ਹਾ ਮਾਤਮ ਨਹੀਂ

ਆਪਣਿਆ ਨੂੰ ਅਲਵਿਦਾ ਇੰਜ ਕਿਉਂ ਕਹਾਂ
ਆਦਮੀ ਹਾਂ ਆਮ ਮੈਂ ਗੌਤਮ ਨਹੀਂ 

ਕਿਸ ਤਰਾਂ ਲੱਭਾਂਗੇ ਜੁਗਨੂੰ ਦੋਸਤੋ 
ਨ੍ਹੇਰਿਆਂ ਸੰਗ ਖਹਿਣ ਦੀ ਹਿੰਮਤ ਨਹੀਂ

ਤਾਜ ਇਕ ਉਸਰੇਗਾ ਆਪਣੇ ਵਾਸਤੇ 
ਕੌਣ ਕਹਿੰਦੈ ਆਪਣੀ ਇਹ ਕਿਸਮਤ ਨਹੀਂ

2 comments:

 1. ਬਹੁਤ ਹੀ ਵਧੀਆ ਗਜ਼ਲ..
  ਤੇ ਇਹ ਸਤਰਾਂ ਤਾਂ ਗਜ਼ਬ ਨੇ.....
  ਤਾਜ ਇਕ ਉਸਰੇਗਾ ਆਪਣੇ ਵਾਸਤੇ
  ਕੌਣ ਕਹਿੰਦੈ ਆਪਣੀ ਇਹ ਕਿਸਮਤ ਨਹੀਂ........
  ***************

  ਆਪਣੀ ਕਿਸਮਤ ਆਪ ਬਣਾਉਣਾ ਜਾਣਦੇ ਹਾਂ
  ਐਵੇਂ ਧੋਖੇ 'ਚ ਨਾ ਰਹਿ ਜਾਇਓ
  ਛੋਟੇ ਘਰ ਨੇ,ਵੱਡੇ ਦਿਲਾਂ ਦੇ ਮਾਲਕ ਹਾਂ
  ਲੰਘਦੇ ਕਰਦੇ ਚਾਹੇ ਝਾਤੀ ਮਾਰ ਜਾਇਓ....
  ਬਲਜੀਤਪਾਲ ਜੀ....ਠੀਕ ਕਿਹਾ ਨਾ ?

  ਹਰਦੀਪ

  ReplyDelete