Tuesday, August 3, 2010

ਗਜ਼ਲ

ਉਹਨੂੰ ਮੇਰੀ ਮੁਹੱਬਤ ਤੇ ਇਤਬਾਰ ਨਹੀਂ ਆਇਆ
ਤਾਹੀਂ ਉਹ ਕਦੇ ਮੁੜਕੇ ਦਿਲਦਾਰ ਨਹੀਂ ਆਇਆ

ਦਿਲ ਦੀ ਗੱਲ ਜਿਸਨੂੰ ਮੈਂ ਬੇਝਿਜਕ ਸੁਣਾ ਲੈਂਦਾ
ਜੀਵਨ ਵਿਚ ਐਸਾ ਕੋਈ ਕਿਰਦਾਰ ਨਹੀਂ ਆਇਆ

ਭਰਿਆ ਹੈ ਦੁਕਾਨਾਂ ਵਿਚ ਬੇਕਾਰ ਜਿਹਾ ਸਾਮਾਨ
ਜਿਥੋਂ ਮਿਲ ਜੇ ਸਕੂਨ ਕਿਤੇ, ਬਾਜ਼ਾਰ ਨਹੀਂ ਆਇਆ

ਉਮਰਾਂ ਭਰ ਤੁਰਦੇ ਰਹੇ ਕੰਡਿਆਲੇ ਰਾਹਾਂ ਤੇ
ਇਹਨਾਂ ਰਾਹਾਂ ਤੇ ਚਲਦੇ ਕੋਈ ਗੁਲਜ਼ਾਰ ਨਹੀਂ ਆਇਆ

ਇੱਕ ਕਾਲੀ ਘਟਾਅ ਆਈ ਪਰ ਮੁੜ ਗਈ ਬਿਨਾਂ ਬਰਸੇ
ਬੱਦਲ ਜੋ ਰੂਹਾਂ ਠਾਰੇ, ਇਕ ਵਾਰ ਨਹੀਂ ਆਇਆ

ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ
ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ

6 comments:

Shabad shabad said...

ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ
ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ....
ਸੱਚ ਜਾਣੋ ਅੱਜ ਸਾਨੂੰ ਕਿਸੇ ਭਗਤ ਸਿੰਘ ਦੀ ਕਿੰਨੀ ਲੋੜ ਹੈ???

Shabad shabad said...

ਭਰਿਆ ਹੈ ਦੁਕਾਨਾਂ ਵਿਚ ਬੇਕਾਰ ਜਿਹਾ ਸਾਮਾਨ
ਜਿਥੋਂ ਮਿਲ ਜੇ ਸਕੂਨ ਕਿਤੇ, ਬਾਜ਼ਾਰ ਨਹੀਂ ਆਇਆ....
ਜਦੋਂ ਸਕੂਨ ਸਾਨੂੰ ਬਜ਼ਾਰੋਂ ਮਿਲਣ ਲੱਗ ਜਾਊ...
ਲੱਗਦਾ ਓਦੋਂ ਧਰਤੀ ਸੁਰਗ ਹੀ ਬਣ ਜਾਊ....

ਬਲਜੀਤ ਪਾਲ ਸਿੰਘ said...

ਸ਼ੁਕਰੀਆ ਦੀਪੀ ਜੀ,ਤੁਸੀਂ ਹਮੇਸ਼ਾ ਹੀ ਹੌਸਲਾ ਵਧਾਉਂਦੇ ਹੋ।

Surinder Kamboj said...

ਆਖਿਰ ਕੋਈ ਬਦਲੇਗਾ ਇਸ ਸ਼ਾਸ਼ਨ ਦਾ ਚਿਹਰਾ
ਚਿਰ ਤੋਂ ਕੋਈ ਭਗਤ ਸਿੰਹੁੰ ਸਰਦਾਰ ਨਹੀਂ ਆਇਆ
ਬਹੁਤ ਖੂਬ ਜੀ,
ਸੱਚਮੁੱਚ ਅੱਜ ਸਾਡੇ ਦੇਸ਼ ਨੂੰ ਉਸ ਸੂਰਮੇ ਦੀ ਕਿੰਨੀ ਲੋੜ ਹੈ,,
ਬਦਲੇ ਨੁਹਾਰ ਜੋ ਮੁਲਕ ਦੀ ਉਹ ਕਿਰਦਾਰ ਨਹੀਂ ਦਿਸਦਾ,
ਭਗਤ ਸਿੰਘ ਜਿਹਾ ਕਿਤੇ ਵੀ ਸਰਦਾਰ ਨਹੀਂ ਵਿਖਦਾ ।

Daisy said...

Valentine Gifts
Valentine Day Gifts
Valentine Flowers

Daisy said...

Send Valentine's Day Gifts Online
Best Valentines Day Roses Online
Best Valentines Day Gifts Online