ਮੰਜ਼ਿਲ ਨੂੰ ਜਾਣ ਵਾਲੀਆਂ ਰਾਹਵਾਂ ਗੁਆਚੀਆਂ
ਸੀਨੇ ਜੋ ਲਾਉਣ ਐਸੀਆਂ ਬਾਹਵਾਂ ਗੁਆਚੀਆਂ
ਲੋਕਾਂ ਨੇ ਵਸਤਾਂ ਸਾਰੀਆਂ ਵਿਉਪਾਰ ਕੀਤੀਆਂ
ਕੁਦਰਤ ਜੋ ਸੌਪੀਆਂ ਉਹ ਕਲਾਵਾਂ ਗੁਆਚੀਆਂ
ਪੱਥਰ ਦਿਲਾਂ ਚੋਂ’ ਉਪਜਦੇ ਪੱਥਰਾਂ ਜਿਹੇ ਖਿਆਲ
ਰੂਹਾਂ ਨੂੰ ਠੰਡ ਪਾਉਣ ਜੋ ਹਵਾਵਾਂ ਗੁਆਚੀਆਂ
ਜ਼ਖਮਾਂ ਦੇ ਦਰਦ ਵਾਸਤੇ ਕੋਈ ਨਹੀਂ ਦਵਾ
ਮਿਤਰਾਂ ਤੋਂ ਮਿਲਣ ਵਾਲੀਆਂ ਦੁਆਵਾਂ ਗੁਆਚੀਆਂ
ਝੱਲੀ ਹੈ ਮਾਰ ਵਕਤ ਦੀ ਚੁਪ ਚਾਪ ਦੇਖਦੇ
ਬੇਨੂਰ ਚਿਹਰਿਆਂ ਤੋਂ ਅਦਾਵਾਂ ਗੁਆਚੀਆਂ
ਕੋਹਲੂ ਦੇ ਬੈਲ ਵਾਂਗਰਾਂ ਉਹ ਲੋਕ ਰੀਂਗਦੇ
ਜਿੰਨਾਂ ਤੋਂ ਖੇੜੇ ਰੁੱਸ ਗਏ ਇਛਾਵਾਂ ਗੁਆਚੀਆਂ
ਮੰਜ਼ਿਲ ਨੂੰ ਜਾਣ ਵਾਲੀਆਂ ਰਾਹਵਾਂ ਗੁਆਚੀਆਂ
ReplyDeleteਸੀਨੇ ਜੋ ਲਾਉਣ ਐਸੀਆਂ ਬਾਹਵਾਂ ਗੁਆਚੀਆਂ.....
ਬਲਜੀਤਪਾਲ ਜੀ,
ਤੁਹਾਡੀ ਹਰ ਕਵਿਤਾ 'ਚ ਕੁਝ ਗੁਆਚੇ ਨੂੰ ਦਰਸਾਉਂਦੀ ਹੈ....ਕੀ ਅਸੀਂ ਸਭ ਕੁਝ ਹੀ ਗੁਆ ਬੈਠੇ ਹਾਂ????
ਨਹੀਂ ਐਸੀ ਕੋਈ ਗੱਲ ਨਹੀਂ....
ਮੰਜ਼ਿਲ ਨੂੰ ਰਾਹ ਜੇ ਗੁਆਚ ਗਏ ਨੇ ਤਾਂ ਅਸੀਂ ਤਾਂ ਨਵੇਂ ਰਾਹ ਬਣਾਉਣ ਦਾ ਦਮ ਰੱਖਦੇ ਹਾਂ....ਅਸੀਂ ਤੁਰਾਂਗੇ ...ਰਾਹ ਤਾਂ ਆਪਣੇ ਆਪ ਹੀ ਬਣ ਜਾਣੇ ਨੇ....ਬੱਸ ਅੱਗੇ ਹੋ ਕੇ ਤੁਰੋ ਤਾਂ ਸਹੀ....
ਹਰਦੀਪ ਜੀ,ਸਸਅ,ਤੁਸੀਂ ਜੋ ਵੀ ਲਿਖਦੇ ਹੋ ਸਹੀ ਲਿਖਦੇ ਹੋ।ਅਸੀਂ ਮੰਜਿਲ ਵੱਲ ਵਧ ਹੀ ਤਾਂ ਰਹੇ ਹਾਂ।ਮੈਂ ਇਕ ਦੋ ਦਿਨਾਂ ਵਿਚ ਨਵੀਂ ਛੋਟੇ ਬਹਿਰ ਦੀ ਗਜ਼ਲ ਇਸ ਬਲਾਗ ਤੇ ਪੋਸਟ ਕਰਾਂਗਾ।
ReplyDeleteਝੱਲੀ ਹੈ ਮਾਰ ਵਕਤ ਦੀ ਚੁਪ ਚਾਪ ਦੇਖਦੇ
ReplyDeleteਬੇਨੂਰ ਚਿਹਰਿਆਂ ਤੋਂ ਅਦਾਵਾਂ ਗੁਆਚੀਆਂ
ਸੁੰਦਰ ਅਭਿਵਿਅਕਤੀ !