Sunday, May 23, 2010

ਗਜ਼ਲ

ਪੱਕਿਆ ਬੀਜ ਹਾਂ ਧਰਤ ਤੇ ਬਿਖਰ ਜਾਵਾਂਗਾ
ਰੁੱਤ ਬਹਾਰ ਦੀ ਆਈ ਫਿਰ ਪੁੰਗਰ ਆਵਾਂਗਾ ।

ਮੇਰੀ ਤਸਵੀਰ ਧੁੰਦਲੀ ਨੂੰ ਹਮੇਸ਼ਾ ਦੇਖਦੇ ਰਹਿਣਾ
ਜਰੂਰ ਇਕ ਨਾ ਇਕ ਦਿਨ ਮੈਂ ਨਿਖਰ ਆਵਾਂਗਾ ।

ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।

ਨੀਂਦ ਰਾਤ ਨੂੰ ਨਾ ਆਵੇ ਜਰਾ ਤੱਕਿਓ ਉਤਾਂਹ
ਝਿਲਮਿਲ ਤਾਰਿਆਂ ਦੇ ਵਿਚ ਵੀ ਨਜ਼ਰ ਆਵਾਂਗਾ ।

ਅੱਖ ਥੋਡੀ ਨਮ ਹੋਏ ਬਿਨਾਂ ਰਹਿ ਨਾ ਸਕਣੀ
ਯਾਦ ਤਨਹਾਈਆਂ ਵਿਚ ਇਸ ਕਦਰ ਆਵਾਂਗਾ ।

ਇਹ ਜੋ ਬਦੀਆਂ ਦੇ ਸਿਲਸਿਲੇ ਵਧ ਗਏ ਏਥੇ
ਇਹਨਾਂ ਲੱਭਣਾ ਨਹੀਂ ਬਣ ਗਦਰ ਆਵਾਂਗਾ ।

5 comments:

  1. ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
    ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।

    ਗ਼ਜ਼ਲ ਤਾਂ ਸਾਰੀ ਹੀ ਬਹੁਤ ਖੂਬਸੂਰਤ ਹੈ
    ਪਰ ਇਹ ਦੋ ਮਿਸ੍ਰੇ ਮਨ ਵਿਚ ਗੇਹਰੇ ਉਤਰ ਗਏ ਨੇ
    ਇਕ ਵਧੀਆ ਅਤੇ ਅਸਰਦਾਰ ਗ਼ਜ਼ਲ ਕੇਹਨ ਤੇ ਮੁਬਾਰਕਾਂ

    ReplyDelete
  2. ਸਿਰਫ ਥੋਡੇ ਜੋਗਾ ਹਾਂ ਨਾ ਮੈਥੋਂ ਫਾਸਲੇ ਰੱਖੋ
    ਥੱਕ ਹਾਰ ਕੇ ਵੀ ਮੈਂ ਤਾਂ ਬਸ ਇਧਰ ਆਵਾਂਗਾ ।


    gr8 sir...
    really nice lines

    ReplyDelete
  3. ਅੱਖ ਥੋਡੀ ਨਮ ਹੋਏ ਬਿਨਾਂ ਰਹਿ ਨਾ ਸਕਣੀ
    ਯਾਦ ਤਨਹਾਈਆਂ ਵਿਚ ਇਸ ਕਦਰ ਆਵਾਂਗਾ ।


    these are also awesome

    ReplyDelete
  4. ਮੋਂਗਾ ਜੀ ਅਤੇ ਪਨੇਸਰ ਜੀ ਬਹੁਤ ਬਹੁਤ ਸ਼ੁਕਰੀਆ

    ReplyDelete
  5. ਬਲਜੀਤਪਾਲ ਜੀ,
    ਤੁਹਾਡੀ ਇਹ ਗਜ਼ਲ ਜ਼ਿੰਦਗੀ 'ਚ ਇੱਕ ਨਵੀਂ ਆਸ ਲੈ ਕੇ ਆਉਂਦੀ ਹੈ। ਮੁੜ-ਮੁੜ ਜਿਓਣ ਦੀ ਚਾਹ ਪੈਦਾ ਕਰਦੀ ਹੈ।
    ਬਹੁਤ ਹੀ ਭਾਵ-ਪੂਰਕ ਗਜ਼ਲ।
    ਹਰਦੀਪ

    ReplyDelete