Tuesday, December 8, 2009

ਗਜ਼ਲ

ਲੋਕ ਏਥੇ ਆ ਗਏ ਹੁਣ ਓਪਰੇ
ਚੱਲ ਚੱਲੀਏ ਏਥੋਂ ਥੋੜਾ ਕੁ ਪਰੇ

ਬੰਦੇ ਤੋਂ ਬੰਦੇ ਦਾ ਪਾੜਾ ਵਧ ਗਿਆ
ਹੁੰਦੇ ਨੇ ਹਰ ਮੋੜ ਉਤੇ ਵਿਤਕਰੇ

ਲੜਦੇ,ਖਹਿਬੜਦੇ ਤੇ ਮਾਰਦੇ ਨੇ
ਲੋਕ ਕਿੰਨੇ ਹੋ ਗਏ ਨੇ ਸਿਰਫਿਰੇ

ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ

ਪੁੱਤ ਪੌਂਡਾਂ ਡਾਲਰਾਂ ਦੀ ਭਾਲ ਵਿਚ
ਮਾਪੇ ਵਿਚਾਰੇ ਭਾਲਦੇ ਨੇ ਆਸਰੇ

ਵਸਤਰ ਜਿੰਨਾਂ ਨੇ ਪਹਿਨੇ ਕੱਚ ਦੇ
ਉਹ ਅੱਜ ਵੀ ਮਰੇ, ਕੱਲ ਵੀ ਮਰੇ

ਪੰਛੀਆਂ ਦੇ ਬੋਟ ਕਿਥੇ ਰਹਿਣਗੇ
ਆਲ੍ਹਣੇ ਥਾਂ ਦਿੱਸਦੇ ਨੇ ਪਿੰਜਰੇ

ਹੱਦ ਟੱਪ ਗਈਆਂ ਬੇਇਨਸਾਫੀਆਂ
ਠੱਲੇ ਇਹਨਾਂ ਨੂੰ ਕੋਈ ਤਾਂ ਨਿੱਤਰੇ

ਬੋਲਬਾਲਾ ਝੂਠ ਦਾ ਸਾਰੀ ਜਗ੍ਹਾ
ਸੱਚ ਦੀ ਗਵਾਹੀ ਵਿਰਲਾ ਹੀ ਭਰੇ

ਕਾਲੇ ਪਾਣੀ ਕਈਆਂ ਜੀਵਨ ਗਾਲਿਆ
ਬੈਠੇ ਰਹੇ ਕੁਝ ਲੋਕ ਉਦੋਂ ਵੀ ਘਰੇ

6 comments:

ਹਰਬੀਰ ਸਿੰਘ ਵਿਰਕ said...

oprian to kyon darde ho sir, kan krab ta apne karde ne

manjeet said...

bahut khoob sir ...

Anonymous said...

ਜਿਸ ਨੂੰ ਹਾਲੇ ਤੀਕਣ ਕੋਈ ਸੂੰਹ ਨਹੀਂ,
ਉਹ ਵਿਚਾਰਾ ਕਰੇ ਤਾਂ ਦੱਸੋ ਕੀ ਕਰੇ ?

Anonymous said...

"ਸੁੱਖ ਮੰਗੇ ਆਪਣੇ ਪ੍ਰੀਵਾਰ ਦੀ
ਬੇਬੇ ਚਿੜੀਆਂ ਵਾਸਤੇ ਚੋਗਾ ਧਰੇ"
ਮਾਂ ਤਾਂ ਹਰ ਘੜੀ ਹੀ ਆਵਦੇ ਪ੍ਰੀਵਾਰ ਦੇ ਸੁੱਖ ਦੀ ਕਾਮਨਾ ਕਰਦੀ ਹੈ ਪਰ ਪਤਾ ਨਹੀਂ ਪਿਓ ਨੂੰ ਹੀ ਹਰ ਪਲ ਫਿਰ ਵੀ ਮਾਂ ਤੋਂ ਸ਼ਕਾਇਤ ਹੀ ਕਿਉਂ ਰਹਿੰਦੀ ਹੈ?
ਹਰਦੀਪ

Daisy said...

Send Valentine's Day Gifts Online
Send Valentine's Day Roses Online

Daisy said...

Send Valentine's Day Gifts Online
Best Valentines Day Roses Online
Best Valentines Day Gifts Online
Send Best Birthday Gifts Online