ਰਿਝਦਾ ,ਬਲਦਾ ,ਸੜਦਾ ਅਤੇ ਉੱਬਲਦਾ ਰਹਿੰਨਾਂ
ਮੌਸਮ ਸਕੂਨ ਵਾਲੇ ਲਈ ਸਦਾ ਤੜਪਦਾ ਰਹਿੰਨਾਂ
ਰਾਕਟਾਂ ਦਾ ਦੌਰ ਅੱਜ ਕੱਲ ਬੇਸ਼ਕ ਤੇਜ਼ ਹੈ ਬੜਾ
ਮੰਜਿ਼ਲ ਵੱਲ ਫਿਰ ਵੀ ਰੋਜ਼ ਥੋੜਾ ਸਰਕਦਾ ਰਹਿੰਨਾਂ
ਕਿਸਨੇ ਕੰਮ ਆਉਣਾ ਹੈ ਕਦੋਂ ਕਿਹੜੇ ਹਾਲਾਤਾਂ ਵਿਚ
ਆਪਣੀ ਗਰਜ਼ ਲਈ ਲੋਕਾਂ ਨੂੰ ਐਵੇਂ ਪਰਖਦਾ ਰਹਿੰਨਾਂ
ਉਹਨਾਂ ਦੇ ਝੂਠ ਤੋਂ ਵਾਕਫ ਹਾਂ ਉਹ ਵੀ ਜਾਣ ਚੁੱਕੇ ਨੇ
ਬਣਕੇ ਰੋੜ ਅੱਖ ਵਿਚ ਲੀਡਰਾਂ ਦੇ ਰੜਕਦਾ ਰਹਿੰਨਾਂ
ਮਰਜ਼ੀ ਨਹੀਂ ਚਲਦੀ ਕਿ ਇਹ ਨਿਜ਼ਾਮ ਬਦਲ ਦੇਵਾਂ
ਆਪਣੇ ਆਪ ਵਿਚ ਤਾਹੀਂਓ ਹਮੇਸ਼ਾ ਕਲਪਦਾ ਰਹਿੰਨਾਂ
ਅਜ਼ਾਦ ਦੇਸ਼ ਵਿਚ ਗੁਲਾਮਾਂ ਵਾਂਗ ਰੀਂਗ ਰਹੀ ਜਿੰਦਗੀ
ਨਿਘਰ ਰਹੇ ਮਿਆਰਾਂ ਵਾਂਗਰਾਂ ਹੀ ਗਰਕਦਾ ਰਹਿੰਨਾਂ
ਜਵਾਨੀ ਅਤੇ ਬੁਢਾਪੇ ਦੇ ਵਿਚਕਾਰ ਜੇਹੀ ਜਿੰਦਗੀ
ਥੋੜਾ ਥੋੜਾ ਤਾਹੀਓਂ ਏਸ ਨੂੰ ਹੁਣ ਖਰਚਦਾ ਰਹਿੰਨਾਂ
ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਨਾਂ
ਸਤਿ ਸ੍ਰੀ ਅਕਾਲ ਜੀ.... ਅਜੋਕੇ ਮਹੌਲ ਦੀ ਮੌਸਮ ਦੀ ਸਹੀ ਤਰਜਮਾਨੀ ਕਰਦੇ ਸ਼ੇਅਰ ਨੇ..... ਖੂਬ ਨੇ... ਪਰ ਪਤਾ ਨਹੀਂ ਕਿਉਂ ਇੰਝ ਲੱਗਾ ਜਿਵੇਂ ਗਜ਼ਲ ਦਾ ਸੰਗੀਤ ਕਿਤੇ ਛੁਪ ਗਿਐ...
ReplyDelete"
....
ਆਪਣੀ ਮਿੱਠੀ ਬੋਲੀ ਭੁੱਲ ਨਾ ਜਾਵੇ ਮੈਨੂੰ ਹੀ ਕਿਧਰੇ
ਅਲਫਾਜ਼ ਏਸ ਲਈ ਕੁਝ ਕੁ ਪੁਰਾਣੇ ਵਰਤਦਾ ਰਹਿੰਦਾਂ
---
ਇਹ ਪੁਰਾਣੇ ਅਲ਼ਫਾਜਾਂ ਦਾ ਹੀ ਜਾਦੂ ਹੈ ਕਿ ਗਜ਼ਲ ਗਾਈ ਜਾ ਸਕਣ ਵਾਲੀ ਵਿਧਾ ਬਣੀ ਰਹੀ ਹੈ।
.
ਮੈਂ ਛੋਟਾ ਹਾਂ ਤੁਸੀ ਵੱਡੇ ਹੋ... ਗੁਸਤਾਖੀ ਮਾਫ!
-ਧਰਮਿੰਦਰ ਸੇਖੋਂ
bahut khuub hai ji.. last 2 lines bare shaayd kye dosta nu clear nahi hai .. par mai samjda ha tusi kis bare kiha ha ..reg
ReplyDeletebahut vadhiya likheya sir ajkal jindgi de haal ajehe hi han
ReplyDeleteਤੁਹਾਡਾ ਤਹਿ ਦਿਲੋਂ ਧੰਨਵਾਦ
ReplyDeleteਪੁਰਾਣੇ ਅਲਫ਼ਾਜਾਂ ਦੇ ਆਸਰੇ ਹੀ ਤਾਂ ਜੀ ਰਹੇ ਹਾਂ। ਜਿਸ ਦਿਨ ਪੁਰਾਣੇ ਲਫ਼ਜ ਮੁੱਕ ਗਏ,ਦਿਨ ਤਾਂ ਬੀਤਦੇ ਰਹਿਣਗੇ ਪਰ ਜ਼ਿੰਦਗੀ ਖ਼ਤਮ ਜੋ ਜਾਵੇਗੀ।
ReplyDeleteਹਰਦੀਪ ਕੌਰ ਸੰਧੂ