Friday, May 1, 2015

ਗ਼ਜ਼ਲ


ਦਰਦ ਇਕ ਦਿਨ ਜਾਏਗਾ ....ਲੱਗਦਾ ਨਹੀਂ
ਦਿਲ ਨੂੰ ਸਕੂਨ ਆਏਗਾ ਲੱਗਦਾ ...ਲੱਗਦਾ ਨਹੀਂ

ਰੁੱਤਾਂ ਨੇ ਇਸਦੇ ਨਾਲ ਜੋ ਕੀਤਾ ਦਗਾ
ਫਿਰ ਤੋਂ ਪਰਿੰਦਾ ਗਾਏਗਾ .....ਲੱਗਦਾ ਨਹੀਂ

ਬਾਂਝ ਨਾ ਹੋ ਜਾਏ ਇਹ ਧਰਤੀ ਕਿਤੇ
ਕੋਈ ਬੱਦਲ ਕਦੇ ਛਾਏਗਾ....ਲੱਗਦਾ ਨਹੀਂ

ਪਹਿਲਾਂ ਦੇ ਭਾਵੇਂ ਹਾਦਸੇ ਤਾਂ ਯਾਦ ਨੇ
ਧੋਖਾ ਨਾ ਦਿਲ ਹੁਣ ਖਾਏਗਾ...ਲੱਗਦਾ ਨਹੀਂ

ਤਖਤ ਤੇ ਬੈਠਾ ਜੋ ਹਾਕਮ ਬਦਲ ਕੇ
ਜ਼ੁਲਮ ਉਹ ਨਾ ਢਾਏਗਾ...ਲੱਗਦਾ ਨਹੀਂ

ਗਲੀਆਂ ਚ ਐਵੇਂ ਘੁੰਮਦਾ ਹੈਂ ਜੋਗੀਆ
ਖੈਰ ਕੋਈ ਪਾਏਗਾ....ਲੱਗਦਾ ਨਹੀਂ

ਲੀਰਾਂ ਹੋਇਆ ਰਿਸ਼ਤਿਆਂ ਦਾ ਇਹ ਲਿਬਾਸ
ਕੋਈ ਟਾਕੀ ਲਾਏਗਾ ....ਲੱਗਦਾ ਨਹੀਂ.......................(ਬਲਜੀਤ ਪਾਲ ਸਿੰਘ)

No comments:

Post a Comment