Sunday, February 2, 2014

ਗ਼ਜ਼ਲ

ਮਿੱਤਰ ਫੁੱਲ ਚਮਕਦੇ ਤਾਰੇ ਦਿਸਦੇ ਟਾਵੇਂ ਟਾਵੇਂ
ਇਹਨਾਂ ਨੂੰ ਲੱਭਣ ਤੁਰੀਏ ਤਾਂ ਜਾਈਏ ਕਿਹੜੀ ਥਾਵੇਂ

 

ਇਹ ਤਿੰਨੋਂ ਨੇ ਬੜੇ ਪਿਆਰੇ ਰੀਸ ਕਰੇ ਨਾ ਕੋਈ
ਰਾਹੀ ਵੀ ਬਲਿਹਾਰੇ ਜਾਂਦੇ ਬਹਿ ਇਹਨਾਂ ਦੀ ਛਾਵੇਂ

ਜਦ ਵੀ ਆਏ ਰੁੱਤ ਕੁਚੱਜੀ ਬੰਦਾ ਓਦਰ ਜਾਏ
ਓਦੋਂ ਵੀ ਇਹ ਚੇਤੇ ਆਉਂਦੇ ਨਾ ਭੁੱਲਣ ਸਿਰਨਾਵੇਂ

ਏਸ ਜਿਸਮ ਨੇ ਬੜੇ ਹੰਢਾਏ ਪੱਤਝੜ ਵਾਲੇ ਮੌਸਮ
ਥੋੜੀ ਬਹੁਤੀ ਪੌਣ ਵਗੀ ਹੈ ਪੂਰਬ ਵੱਲੋਂ ਭਾਵੇਂ

ਜ਼ਜ਼ਬਾਤਾਂ ਦੀ ਕੁੱਛੜ ਚੜ੍ਹ ਕੇ ਜਿੰਨਾਂ ਉਮਰ ਲੰਘਾਈ
ਓਹਨਾਂ ਕੋਲੋਂ ਜੀਣਾ ਸਿਖ ਲੈ ਕਾਹਨੂੰ ਦਿਲ ਨੂੰ ਢਾਵੇਂ
(ਬਲਜੀਤ ਪਾਲ ਸਿੰਘ)

No comments:

Post a Comment