Thursday, August 16, 2012

ਗ਼ਜ਼ਲ

ਜਦ ਵੀ ਉਸਦਾ ਖਤ ਪੜ੍ਹਿਆ ਪਛਤਾਏ ਹਾਂ
ਹਾਏ ਕਿਹੜੀ ਰੁੱਤੇ ਓਹਨੂੰ ਛੱਡ ਕੇ ਆਏ ਹਾਂ

 ਸਫਰ ਅਨੋਖਾ ਰਸਤੇ ਵਿੰਗੇ ਟੇਢੇ ਸੀ
ਤਾਂ ਹੀ ਪੈਰੀਂ  ਛਾਲੇ ਅਤੇ ਤਿਹਾਏ ਹਾਂ

ਫੜਿਆ ਹੁੰਦਾ ਲੜ ਜੇਕਰ ਖੁਦਗਰਜ਼ੀ ਦਾ
ਇਹ ਨਾਂ ਕਹਿੰਦੇ ਸਮਿਆਂ ਬੜੇ ਸਤਾਏ ਹਾਂ

ਪਰਖਣਗੇ ਜਰਵਾਣੇ ਕੱਲਾ ਕਰ ਕਰ ਕੇ
ਏਸੇ ਖਾਤਿਰ ਲਾਈਨਾਂ ਵਿਚ ਲਗਾਏ ਹਾਂ

ਸੋਹਲੇ ਗਾਉਂਦੇ ਰਹਿੰਦੇ ਨਿੱਤ ਹਰਿਆਲੀ ਦੇ
ਲੇਕਿਨ ਰੁੱਤਾਂ  ਕੜਬਾਂ ਵਾਂਗ ਸੁਕਾਏ ਹਾਂ

ਕਦ ਸੁਲਝੇਗਾ ਤਾਣਾ ਜਿਹੜਾ ਉਲਝ ਗਿਆ
ਬਸ ਇਹਨਾਂ ਹੀ ਫਿਕਰਾਂ  ਮਾਰ ਮੁਕਾਏ ਹਾਂ

                  (ਬਲਜੀਤ ਪਾਲ ਸਿੰਘ)

2 comments:

 1. ਸਫਰ ਅਨੋਖਾ ਰਸਤੇ ਵਿੰਗੇ ਟੇਢੇ ਸੀ
  ਤਾਂ ਹੀ ਪੈਰੀਂ ਛਾਲੇ ਅਤੇ ਤਿਹਾਏ ਹਾਂ
  ਵਾਹ ! ਕਮਾਲ ਦਾ ਸ਼ੇਅਰ !
  ਬਹੁਤ ਖੂਬ !

  ਹਰਦੀਪ

  ReplyDelete