Tuesday, April 13, 2010

ਗਜ਼ਲ


ਚਲੋ ਫਾਸਲੇ ਬਣਾਈਏ ਕਿ ਮੋਹ ਹੋ ਨਾ ਜਾਏ।
ਸਭ ਰਿਸ਼ਤੇ ਭੁਲਾਈਏ ਕਿ ਮੋਹ ਹੋ ਨਾ ਜਾਏ ।

ਪੀੜ ਹੋਵੇ ਜੇ ਕਿਸੇ ਨੂੰ ਕੀ ਹੈ ਵਾਸਤਾ ਕਿਸੇ ਨੂੰ
ਖ਼ੁਦਗ਼ਰਜ਼ੀਆਂ ਵਧਾਈਏ ਕਿ ਮੋਹ ਹੋ ਨਾ ਜਾਏ ।

ਆਸੇ ਪਾਸੇ ਕੋਈ ਹੋਵੇ ਜੇ ਲਾਚਾਰ ਬੇਸਹਾਰਾ
ਓਹਨੂੰ ਰਜ ਕੇ ਸਤਾਈਏ ਕਿ ਮੋਹ ਹੋ ਨਾ ਜਾਏ ।

ਹਾਦਸੇ ਅਜੀਬ ਹੁੰਦੇ ਰੋਜ ਮਿਲਦੇ ਜ਼ਖ਼ਮ
ਮਰਹਮ ਨਾ ਲਗਾਈਏ ਕਿ ਮੋਹ ਹੋ ਨਾ ਜਾਏ ।

ਜਿਹੜਾ ਪਿਟਦਾ ਢੰਡੋਰਾ ਸੱਚੀ ਸੁਚੀ ਦੋਸਤੀ ਦਾ
ਉਹਤੋਂ ਕੰਨੀ ਕਤਰਾਈਏ ਕਿ ਮੋਹ ਹੋ ਨਾ ਜਾਏ ।

ਪਾਪ ਜ਼ੁਲਮ ਫਰੇਬ ਜਿੰਨੇ ਮਰਜ਼ੀ ਪਏ ਹੋਣ
ਅੱਖਾਂ ਮੀਟ ਲੰਘ ਜਾਈਏ ਕਿ ਮੋਹ ਹੋ ਨਾ ਜਾਏ ।

1 comment:

 1. "ਚਲੋ ਫਾਸਲੇ ਬਣਾਈਏ ਕਿ ਮੋਹ ਹੋ ਨਾ ਜਾਏ
  ਸਭ ਰਿਸ਼ਤੇ ਭੁਲਾਈਏ ਕਿ ਮੋਹ ਹੋ ਨਾ ਜਾਏ"

  ਕਰਾਰੀ ਚੋਟ ਮਾਰੀ ਹੈ ਅੱਜ ਦੀ ਮਾਨਸਿਕਤਾ 'ਤੇ ਤੁਸਾਂ ਨੇ...
  ਅੱਜ ਰਿਸ਼ਤਿਆਂ 'ਚ ਮਿਠਾਸ ਨਹੀਂ ਰਹੀ। ਖੁਦਗਰਜ਼ੀ ਦਾ ਜ਼ਮਾਨਾ ਕਹਿ ਸਕਦੇ ਹਾਂ। ਅਸੀਂ ਕਿਸੇ ਨੂੰ ਮਿਲਦੇ ਵੀ ਹਾਂ ਤਾਂ ਕਿਸੇ ਮਤਲਬ ਨੂੰ।
  ਅਜਿਹਾ ਕੀ ਕਰੀਏ ਕਿ ਬੇਗਾਨੇ ਵੀ ਆਪਣੇ ਲੱਗਣ??

  ਹਰਦੀਪ

  ReplyDelete