ਸੀਨੇ ਅੰਦਰ ਦਿਲ ਦੀ ਥਾਂ ਪਥਰਾਟ ਜਿਹਾ ਹੈ
ਏਸੇ ਕਰਕੇ ਹੀ ਮਨ ਬੜਾ ਉਚਾਟ ਜਿਹਾ ਹੈ
ਨੇੜੇ ਤੇੜੇ ਦਿਲ ਦਾ ਮਹਿਰਮ ਵੀ ਦਿੱਸੇ ਨਾ
ਕੀਹਨੂੰ ਕਹੀਏ ਅੰਦਰ ਗੁਝ ਗੁਭ੍ਹਾਟ ਜਿਹਾ ਹੈ
ਹੋਣ ਬਿਰਤੀਆਂ ਕਿਵੇਂ ਇਕਾਗਰ ਏਥੇ ਅੱਜ ਕੱਲ
ਚਾਰੇ ਪਾਸੇ ਸੁਣਦਾ ਇਕ ਖੜ੍ਹਕਾਹਟ ਜਿਹਾ ਹੈ
ਦੇਖ ਲਿਆ ਹੈ਼ ਮੈਂ ਵੀ ਬਹੁਤਾ ਘੁੰਮ ਘੁਮਾਕੇ
ਸਾਰੇ ਥਾਵਾਂ ਉੱਤੇ ਹੀ ਕੜ੍ਹਵਾਹਟ ਜਿਹਾ ਹੈ
ਮੇਰੀ ਥਾਵੇਂ ਖੜ੍ਹਕੇ ਜੋ ਮਹਿਸੂਸ ਕਰੋਗੇ
ਨੇੜੇ ਤੇੜੇ ਦਾ ਤੰਤਰ ਘਬਰਾਹਟ ਜਿਹਾ ਹੈ
(ਬਲਜੀਤ ਪਾਲ ਸਿੰਘ)
No comments:
Post a Comment