Friday, November 8, 2019

ਗ਼ਜ਼ਲ


ਬਸ ਕਰੋ ਹੁਣ ਤਾਂ ਬਥੇਰਾ ਹੋ ਗਿਆ ਹੈ

ਮੌਸਮ ਗੰਧਲੇ  ਤੇ  ਹਨੇਰਾ ਹੋ ਗਿਆ ਹੈ

ਕਦੇ ਨਾ ਸੋਚਿਆ ਸੀ ਹਾਦਸਾ ਇਕ ਵਾਪਰੇਗਾ  

ਹਰ  ਗਿਆ ਹੈ ਖੇੜਾ ਗ਼ਮ ਐਪਰ  ਵਡੇਰਾ ਹੋ ਗਿਆ ਹੈ

ਹਰ ਗਲੀ ਉੱਚੀ ਇਮਾਰਤ ਉੱਸਰੀ ਹੈ 

ਪੰਛੀਆਂ ਬਿਨ ਹਰ  ਬਨੇਰਾ ਹੋ ਗਿਆ ਹੈ

ਅੱਜ ਦੀ  ਕੋਝੀ ਸਿਆਸਤ ਇਸ ਤਰ੍ਹਾਂ

ਪੈਰ ਥੱਲੇ ਜਿਉਂ ਬਟੇਰਾ  ਹੋ ਗਿਆ ਹੈ

 ਏਸ ਮੰਡੀ ਦੀ ਕਿਵੇਂ ਰਾਖੀ ਬਣੇ 

 ਚੌਕੀਦਾਰ ਹੀ  ਖੁਦ ਲੁਟੇਰਾ ਹੋ ਗਿਆ ਹੈ
(ਬਲਜੀਤ ਪਾਲ ਸਿੰਘ)