ਬਦਰੰਗੀਆਂ ਬਦਨੀਤੀਆਂ ਦੁਸ਼ਵਾਰੀਆਂ
ਹਿੰਮਤਾਂ ਦੇ ਸਾਹਮਣੇ ਇਹ ਹਾਰੀਆਂ
ਬੱਦਲਾਂ ਨੇ ਕੀ ਪਤਾ ਕਦ ਵਰਸਣਾ
ਚੱਲ ਆਪਾਂ ਬੀਜ ਲਈਏ ਕਿਆਰੀਆਂ
ਐਸੀਆਂ ਕੁਝ ਸੱਧਰਾਂ ਵੀ ਗੁੰਮ ਨੇ
ਲੱਗੀਆਂ ਜੋ ਜਾਨ ਤੋਂ ਵੀ ਪਿਆਰੀਆਂ
ਪੰਛੀਆਂ ਨੂੰ ਸੈਨਤਾਂ ਇਹ ਕਾਸਤੋਂ
ਨਿੱਤ ਜਿੰਨਾ ਨੇ ਭਰਨੀਆਂ ਉਡਾਰੀਆਂ
ਉਲਝਣਾਂ ਹੀ ਉਲਝਣਾਂ ਹੈ ਜਿੰਦਗੀ
ਨਾ ਕਿਸੇ ਇਹ ਗੁੰਝਲਾਂ ਸੰਵਾਰੀਆਂ
ਵਕਤ ਹੈ ਰਫਤਾਰ ਚੱਲਦਾ ਆਪਣੀ
ਚੜ੍ਹਦੀਆਂ ਤੇ ਲਹਿੰਦੀਆਂ ਅਸਵਾਰੀਆਂ
ਰਾਹ ਜਿਹੜੇ ਸੱਚ ਵਾਲਾ ਭਾਲਦੇ
ਚੋਟਾਂ ਖਾ ਕੇ ਬਹਿ ਗਏ ਕਰਾਰੀਆਂ
(ਬਲਜੀਤ ਪਾਲ ਸਿੰਘ)
ਹਿੰਮਤਾਂ ਦੇ ਸਾਹਮਣੇ ਇਹ ਹਾਰੀਆਂ
ਬੱਦਲਾਂ ਨੇ ਕੀ ਪਤਾ ਕਦ ਵਰਸਣਾ
ਚੱਲ ਆਪਾਂ ਬੀਜ ਲਈਏ ਕਿਆਰੀਆਂ
ਐਸੀਆਂ ਕੁਝ ਸੱਧਰਾਂ ਵੀ ਗੁੰਮ ਨੇ
ਲੱਗੀਆਂ ਜੋ ਜਾਨ ਤੋਂ ਵੀ ਪਿਆਰੀਆਂ
ਪੰਛੀਆਂ ਨੂੰ ਸੈਨਤਾਂ ਇਹ ਕਾਸਤੋਂ
ਨਿੱਤ ਜਿੰਨਾ ਨੇ ਭਰਨੀਆਂ ਉਡਾਰੀਆਂ
ਉਲਝਣਾਂ ਹੀ ਉਲਝਣਾਂ ਹੈ ਜਿੰਦਗੀ
ਨਾ ਕਿਸੇ ਇਹ ਗੁੰਝਲਾਂ ਸੰਵਾਰੀਆਂ
ਵਕਤ ਹੈ ਰਫਤਾਰ ਚੱਲਦਾ ਆਪਣੀ
ਚੜ੍ਹਦੀਆਂ ਤੇ ਲਹਿੰਦੀਆਂ ਅਸਵਾਰੀਆਂ
ਰਾਹ ਜਿਹੜੇ ਸੱਚ ਵਾਲਾ ਭਾਲਦੇ
ਚੋਟਾਂ ਖਾ ਕੇ ਬਹਿ ਗਏ ਕਰਾਰੀਆਂ
(ਬਲਜੀਤ ਪਾਲ ਸਿੰਘ)