ਰੌਲੇ ਧੂੰਏਂ ਤੇ ਘੱਟੇ ਨੇ ਮਾਰ ਲਿਆ ਹੈ।
ਜੂਏ ਨਸ਼ਿਆਂ ਤੇ ਸੱਟੇ ਨੇ ਮਾਰ ਲਿਆ ਹੈ।
ਭੋਰਾ ਸਮਝ ਸਕੇ ਨਾ ਲੋਕੀ ਧਰਮ ਗ੍ਰੰਥਾਂ ਨੂੰ
ਲਾਏ ਜੋ ਤੋਤੇ - ਰੱਟੇ ਨੇ ਮਾਰ ਲਿਆ ਹੈ।
ਪਾਰਟੀਆਂ ਹੀ ਲੁੱਟ ਕੇ ਪਰਜਾ ਨੂੰ ਖਾਧਾ ਏ,
ਉਹਨਾਂ ਦੇ ਵਾਰੀ ਵੱਟੇ ਨੇ ਮਾਰ ਲਿਆ ਹੈ।
ਜੀਣਾ ਦੁੱਭਰ ਕੀਤਾ ਅਜਬ ਸੁਆਦਾਂ ਨੇ ਵੀ
ਸਭਨਾਂ ਨੂੰ ਮਿੱਠੇ ਖੱਟੇ ਨੇ ਮਾਰ ਲਿਆ ਹੈ।
ਫਿਕਰਾਂ- ਫਾਕੇ ਕੱਟ ਰਹੇ ਵਾਹੀਕਾਰਾਂ ਨੂੰ,
ਕੇਰੇ - ਪੋਰੇ ਤੇ ਛੱਟੇ ਨੇ ਮਾਰ ਲਿਆ ਹੈ।
(ਬਲਜੀਤ ਪਾਲ ਸਿੰਘ)
No comments:
Post a Comment