Friday, January 14, 2022

ਗ਼ਜ਼ਲ


ਸਾਰੇ ਦਰਿਆ ਕਲ੍ਹ ਕਲ੍ਹ ਕਰਕੇ ਵਹਿੰਦੇ ਹੁੰਦੇ ਸੀ
ਕੰਢਿਆਂ ਉੱਤੇ ਅਕਸਰ ਦੀਵੇ ਜਗਦੇ ਰਹਿੰਦੇ ਹੁੰਦੇ ਸੀ

ਦੋਵੇਂ ਹੀ ਪੰਜਾਬ ਦੇ ਖੇਤਾਂ ਦੀ ਰੌਣਕ
ਦੇਖਣ ਵਾਲੀ ਸੀ ਇਹ ਪੁਰਖੇ ਕਹਿੰਦੇ ਹੁੰਦੇ ਸੀ

ਬਾਬਰ,ਅਬਦਾਲੀ ਤੇ ਗੌਰੀ ਆਏ ਬਹੁਤੇਰੇ
ਉਹਨਾਂ ਨਾਲ ਪੰਜਾਬੀ ਲੜ੍ਹਦੇ ਖਹਿੰਦੇ ਹੁੰਂਦੇ ਸੀ

ਭਾਰਤ ਹੋਇਆ ਭਾਵੇਂ ਜਦੋਂ ਅਧੀਨ ਫਰੰਗੀ ਦੇ
ਮਹਾਰਾਜਾ ਰਣਜੀਤ ਵੀ ਉੱਚੇ ਬਹਿੰਦੇ ਹੁੰਦੇ ਸੀ

ਦੋਸਤ ਉਹਨਾਂ ਸਮਿਆਂ ਵਿੱਚ ਪਰਖੇ ਸੀ ਜੋ
ਜਿਹੜੇ ਦਿਲ ਦੇ ਅੰਦਰ ਅਕਸਰ ਲਹਿੰਦੇ ਹੁੰਦੇ ਸੀ

ਖੇਡਾਂ ਹੁੰਦੀਆਂ ਲੋਕੀਂ ਵੱਡੇ ਸੀ ਜਿਗਰੇ ਵਾਲੇ
'ਖਾੜੇ ਵਿੱਚ ਭਲਵਾਨ ਜਿੱਤਦੇ ਢਹਿੰਦੇ ਹੁੰਦੇ ਸੀ

ਮੌਸਮ ਭਾਵੇਂ ਕਿੰਨਾ ਵੀ ਹੁੰਦਾ ਸੀ ਬੇਕਿਰਕਾ
ਲੋਕੀਂ ਝੱਖੜ ਝੋਲੇ ਹੱਸਦੇ ਸਹਿੰਦੇ ਹੁੰਦੇ ਸੀ
(ਬਲਜੀਤ ਪਾਲ ਸਿੰਘ਼)

No comments: