ਘਰ ਢਹਿ ਢੇਰੀ ਤੇ ਇਮਾਰਤਾਂ ਖੰਡਰ ਹੋਣਗੀਆਂ
ਏਹ ਤਸਵੀਰਾਂ ਸਾਡੇ ਸਮਿਆਂ ਅੰਦਰ ਹੋਣਗੀਆਂ
ਪਰਲੋ ਜਦ ਆਈ ਤਾਂ ਏਥੇ ਕੁਝ ਵੀ ਨਹੀਂ ਰਹਿਣਾ
ਏਥੇ ਬਚੀਆਂ ਫੇਰ ਜ਼ਮੀਨਾਂ ਬੰਜਰ ਹੋਣਗੀਆਂ
ਪਹਿਲਾਂ ਵਾਲਾ ਵਕਤ ਤਾਂ ਇਸ ਤੋਂ ਜ਼ਿਆਦਾ ਚੰਗਾ ਸੀ
ਏਹੋ ਗੱਲਾਂ ਦੇਖ ਲਿਓ ਫਿਰ ਘਰ ਘਰ ਹੋਣਗੀਆਂ
ਜਦ ਵੀ ਨਾ ਮਿਲਿਆ ਕਿਧਰੇ ਰੁਜ਼ਗਾਰ ਕਿਸੇ ਤਾਈਂ
ਬੇਰੁਜ਼ਗਾਰ ਪੜ੍ਹਾਈਆਂ ਨਵੀਆਂ ਅਕਸਰ ਹੋਣਗੀਆਂ
ਲੜ- ਮਰਨੇ ਦਾ ਮਾਦਾ ਜਿੰਨਾ ਦੇ ਵਿੱਚ ਹੋਵੇਗਾ
ਓਹੀ ਕੌਮਾਂ ਦੁਨੀਆਂ ਅੰਦਰ ਬਿਹਤਰ ਹੋਣਗੀਅਾਂ
(ਬਲਜੀਤ ਪਾਲ ਸਿੰਘ)
No comments:
Post a Comment