ਮਿੱਤਰ ਕਦ ਬਣ ਜਾਂਦੇ ਦੁਸ਼ਮਣ ਦੇਰ ਨਾ ਲੱਗੇ
ਕਦੋਂ ਕੁਦਰਤੀ ਕਹਿਰਾਂ ਵਰਤਣ ਦੇਰ ਨਾ ਲੱਗੇ
ਬੇਗਾਨੇ ਜਦ ਧੋਖਾ ਕਰਦੇ ਗਿਲਾ ਨਾ ਕੋਈ
ਲੇਕਿਨ ਹੁਣ ਹਮਸਾਏ ਬਦਲਣ ਦੇਰ ਨਾ ਲੱਗੇ
ਜਦੋਂ ਆਉਂਦੀਆਂ ਜੋਬਨ ਉੱਤੇ ਪੱਕੀਆਂ ਫਸਲਾਂ
ਬਰਬਾਦੀ ਦੇ ਬੱਦਲ ਗੜਕਣ ਦੇਰ ਨਾ ਲੱਗੇ
ਅਣਕਿਆਸੀ ਬਿਪਤਾ ਜਦ ਕੋਈ ਆ ਪੈਂਦੀ
ਸਦੀਆਂ ਤੀਕਰ ਰੂਹਾਂ ਭਟਕਣ ਦੇਰ ਨਾ ਲੱਗੇ
ਚਾਨਣ ਕਰਦਾ ਦਿਨ ਵੇਲੇ ਸੂਰਜ ਮਤਵਾਲ
ਰਾਤ ਪਈ ਫਿਰ ਤਾਰੇ ਚਮਕਣ ਦੇਰ ਨਾ ਲੱਗੇ
ਲੋਕਾਂ ਦਾ ਵੀ ਸਹਿਜ ਸੁਭਾਅ ਹੁਣ ਖਤਮ ਹੋ ਗਿਆ
ਬਿਨਾਂ ਗੱਲ ਤੋਂ ਡੌਲੇ ਫਰਕਣ ਦੇਰ ਨਾ ਲੱਗੇ
ਸਰਕਾਰਾਂ ਦੇ ਮਾੜੇ ਕੰਮਾਂ ਨੂੰ ਭੰਡਣ ਜੋ
ਹਾਕਮ ਦੀ ਅੱਖ ਅੰਦਰ ਰੜਕਣ ਦੇਰ ਨਾ ਲੱਗੇ
(ਬਲਜੀਤ ਪਾਲ ਸਿੰਘ)
1 comment:
Valentine Day Combo Gifts Online
Valentine Serenades Online
Post a Comment