ਮੈਂ ਹੰਝੂ ਹੋ ਗਿਆ ਉਹ ਸਾਗਰ ਹੋ ਨਹੀਂ ਸਕਿਆ
ਦਰਦ ਛੋਟਾ ਜਿਹਾ ਸੀ ਉਹ ਸਮੋ ਨਹੀਂ ਸਕਿਆ
ਉਸਦੇ ਹਿਜਰ ਨੇ ਕਦੇ ਵੀ ਮੇਰੀ ਬਾਂਹ ਨਹੀਂ ਛਡੀ
ਉਹ ਮੇਰੀ ਯਾਦ ਵਿਚ ਥੋਡ਼ਾ ਉਦਾਸ ਹੋ ਨਹੀਂ ਸਕਿਆ
ਪਤਾ ਨਹੀਂ ਕੌਣ ਨੇ ਜੋ ਸਮੇਂ ਦੇ ਨਾਲ ਤੁਰ ਲੈਂਦੇ
ਮੈਂ ਤੁਰ ਕੇ ਵੀ ਕਦੇ ਹਾਣੀ ਸਮੇਂ ਦਾ ਹੋ ਨਹੀਂ ਸਕਿਆ
ਮੈਂ ਕਾਫੀ ਦੇਰ ਖੜਿਆ ਓਸਦੀ ਨਜ਼ਰ ਦੇ ਸਾਹਵੇਂ
ਮੈਥੋਂ ਦੂਰ ਹੀ ਰਿਹਾ ਉਹ ਨੇੜੇ ਹੋ ਨਹੀਂ ਸਕਿਆ
ਬਚਣ ਲਈ ਗਰਮ ਹਵਾ ਤੋਂ ਮੈਂ ਸਦਾ ਛੁਪਦਾ ਰਿਹਾ
ਐਪਰ ਥਲਾਂ ਤੋਂ ਹੋਰ ਓਹਲੇ ਹੋ ਨਹੀਂ ਸਕਿਆ
ਆਹਟ ਰਹਿੰਦੀ ਹੈ ਸਦਾ ਕਿਸੇ ਦੇ ਕਦਮਾਂ ਦੀ
ਬੂਹੇ ਯਾਦਾਂ ਵਾਲੇ ਏਸੇ ਲਈ ਮੈਂ ਢੋ ਨਹੀਂ ਸਕਿਆ
ਕਿੰਨੇ ਹੀ ਰੰਗ ਕੁਦਰਤ ਨੇ ਮੇਰੇ ਮੂਹਰੇ ਬਖੇਰੇ ਸੀ
ਕੋਈ ਵੀ ਰੰਗ ਖੁਦ ਲਈ ਮੈਂ ਲੇਕਿਨ ਚੋ ਨਹੀਂ ਸਕਿਆ
2 comments:
ਬਹੁਤ ਖੂਬ ਜੀ । ਜੀ ਹਾਂ ਸਮੇਂ ਦੇ ਨਾ ਅੱਜ ਸਾਫ ਸੁਥਰੀ ਵਸੀਅਤ ਦੀ ਲੋੜ ਹੈ। ਇੱਥੇ ਸਬਦਾਂ ਦੇ ਜਾਦੂਗਰ ਤਾਂ ਬਹੁਤ ਹਨ ਪਰ ਸਬਦਾਂ ਦਾ ਨਿਸ਼ਾਨਾ ਕੀ ਹੋਵੇ, ਇਸ ਗੱਲ ਦੇ ਜਾਦੂਗਰ ਘੱਟ ਹਨ। ਕਲਮ ਤੁਹਾਡੇ ਵਾਂਗ ਸੱਚ ਦੀਆਂ ਰਗਾਂ ਤੇ ਹੋਣੀ ਜਰੂਰੀ ਹੈ,ਨਹੀਂ ਤਾਂ ਰਚਨਾ ਮਹਿਜ ਸਬਦਾਂ ਦੀ ਜਾਦੂਗਰੀ ਹੋ ਨਿਬੜਦੀ ਹੈ।
ਸ਼ੀਸ਼ ਧੌਣੋ ਲਹਿ ਜਾਂਦਾ,ਗੱਲ ਹੋਰ ਹੋਣੀ ਸੀ,
ਇਹ ਤਾਂ ਆ ਗਏ ਸ਼ੀਸ਼ ਕਦਮਾਂ ਵਿੱਚ ਧਰਕੇ।
ਲਫ਼ਜਾਂ ਦੇ ਜਾਦੂਗਰ,ਕਵੀ ਬਹੁਤ ਮਸ਼ਹੂਰ ਨੇ,
ਖੁਦ ਨੂੰ ਪਰਚਾਉਂਦੇ,ਖੁਦ ਹੀ ਨਜ਼ਮਾਂ ਪੜ੍ਹਕੇ।
ਮਨਜੀਤ ਕੋਟੜਾ
ਕਿੰਨੇ ਹੀ ਰੰਗ ਕੁਦਰਤ ਨੇ ਮੇਰੇ ਮੂਹਰੇ ਬਖੇਰੇ ਸੀ
ਕੋਈ ਵੀ ਰੰਗ ਖੁਦ ਲਈ ਮੈਂ ਲੇਕਿਨ ਚੋ ਨਹੀਂ ਸਕਿਆ
For that your heart should be clean enough to see the colours of nature.
Hardeep
Post a Comment