ਉੱਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁੱਕੀ ਹੈ,
ਕਿਰਨਾਂ ਦਾ ਕਾਫਿਲਾ ਹੈ ਸਵੇਰ ਹੋ ਚੁੱਕੀ ਹੈ;
ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾ
ਜਿਉਣ ਵਾਲੀ ਆਰਜੂ ਦਲੇਰ ਹੋ ਚੁੱਕੀ ਹੈ;
ਫਰਜ਼ ਸਾਡਾ ਸਾਰਿਆਂ ਦਾ ਉਸਨੂੰ ਹਲੂਣੀਏ,
ਜ਼ਮੀਰ ਜਿਹੜੀ ਚਿਰਾਂ ਤੋਂ ਢੇਰ ਹੋ ਚੁੱਕੀ ਹੈ;
ਚਾਨਣਾਂ ਦੇ ਰਸਤਿਆਂ ਤੇ ਦੂਰ ਤਾਂਈ ਚਲਣਾ
ਐਵੇਂ ਡਰਾਉਂਦੇ ਜਿੰਦਗੀ ਹਨੇਰ ਹੋ ਚੁੱਕੀ ਹੈ,
ਦੂਰ ਆਉਂਦੀ ਨਜ਼ਰ ਜੋ ਸਤਰੰਗੀ ਪੀਂਘ
ਕਾਇਨਾਤ ਫੁੱਲਾਂ ਦੀ ਚੰਗੇਰ ਹੋ ਚੁੱਕੀ ਹੈ;
ਅੰਬਰੀ ਉਡਾਰੀਆਂ ਲਾਵਾਂਗੇ ਹੁਣ ਜਰੂਰ
ਦੋਸਤੀ ਪੰਖੇਰੂਆਂ ਨਾਲ ਫੇਰ ਹੋ ਚੁੱਕੀ ਹੈ;
4 comments:
ਬਹੁਤ ਸੋਹਣੀ ਗਜ਼ਲ ਹੈ ਬਲਜੀਤਪਾਲ ਜੀ,
ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾ
ਜਿਉਣ ਵਾਲੀ ਆਰਜੂ ਦਲੇਰ ਹੋ ਚੁੱਕੀ ਹੈ;
ਅੰਬਰੀ ਉਡਾਰੀਆਂ ਲਾਵਾਂਗੇ ਹੁਣ ਜਰੂਰ
ਦੋਸਤੀ ਪੰਖੇਰੂਆਂ ਨਾਲ ਫੇਰ ਹੋ ਚੁੱਕੀ ਹੈ;
ਸਾਰੇ ਸੇਅਰ ਕਮਾਲ ਦੇ ਹਨ;
ਬਲਾਗ ਦੀ ਸਵੇਰ ਲਈ ਮੁਬਾਰਕਾਂ !!!!
vadia hai ji sare khial jo galan ch han
Gifts for Valentines Day Online
Order Gifts for Valentines Day Online
Post a Comment