Saturday, June 20, 2026

ਗ਼ਜ਼ਲ


ਭਾਵੇਂ ਗ਼ਮ ਦੀ ਇੰਤਹਾ ਮੁਕਦੀ ਨਹੀਂ।

ਹਸਤੀ ਐਸੀ ਹੈ ਕਿ ਜੋ ਝੁਕਦੀ ਨਹੀਂ।


ਐਨੇ ਵੱਡੇ ਹਾਦਸੇ ਵੀ ਸਹਿ ਰਹੇ ਹਾਂ,

ਵਾਪਰ ਜਾਂਦੀ ਜੋ ਹੋਣੀ ਰੁਕਦੀ ਨਹੀਂ।


ਪ੍ਰਬਤਾਂ 'ਚੋਂ ਨਿਕਲ ਕੇ ਵਗਦੀ ਰਹੇ,

ਆ ਕੇ ਹੇਠਾਂ ਵੀ ਨਦੀ ਸੁਕਦੀ ਨਹੀਂ।


ਐਸੇ ਐਸੇ ਥਾਵਾਂ ਤੇ ਘੁੰਮ ਦੇਖਿਆ,

ਏਸ ਤਰ੍ਹਾਂ ਲੱਗਾ ਧਰਤੀ ਘੁਕਦੀ ਨਹੀਂ।


ਅੰਤਰਮਨ ਵਿੱਚ ਖਾਹਿਸ਼ਾਂ ਦਾ ਢੇਰ ਹੈ,

ਭਾਰ ਐਨਾ ਜ਼ਿੰਦਗੀ ਚੁਕਦੀ ਨਹੀਂ।


ਸ਼ਾਇਦ ਓਥੇ ਭੀੜ ਰੌਲਾ ਹੈ ਬੜਾ,

ਏਸੇ ਲਈ ਨਗਰੀ ਤੇਰੀ ਢੁਕਦੀ ਨਹੀਂ।

(ਬਲਜੀਤ ਪਾਲ ਸਿੰਘ)

No comments: