ਜਿੱਥੋਂ ਰਿਜ਼ਕ ਕਿਸੇ ਨੂੰ ਹਾਸਿਲ ਉਹ ਓਥੋਂ ਦਾ ਹੋ ਜਾਂਦਾ ਹੈ ।
ਜਿਸ ਦੀ ਪਿੱਠ ਜੋ ਥਾਪੜ ਦੇਵੇ ਓਸੇ ਨਾਲ ਖਲੋ ਜਾਂਦਾ ਹੈ।
ਕਿੱਦਾਂ ਸੁਣਾਂ ਉਦਾਸੇ ਨਗ਼ਮੇ ਮੇਰੇ ਕੋਲ ਨਹੀਂ ਹੈ ਜੇਰਾ,
ਸਮਾਂ ਬੀਤਿਆ ਦਿਲ ਮੇਰੇ ਨੂੰ ਕੰਡਿਆਂ ਵਿੱਚ ਪਰੋ ਜਾਂਦਾ ਹੈ।
ਜਿੱਧਰ ਜਾਈਏ ਇੱਕ ਸੁੰਨਾਪਣ ਚਾਰ ਚੁਫੇਰੇ ਅੱਗੋਂ ਮਿਲਦਾ,
ਇਸ ਨਗਰੀ ਵਿੱਚ ਸ਼ਾਮਾਂ ਨੂੰ ਹੀ ਘੁੱਪ ਹਨੇਰਾ ਹੋ ਜਾਂਦਾ ਹੈ।
ਜਿਸ ਬੰਦੇ ਨਾਲ ਸਾਂਝਾ ਪਾਈਏ ਤੇ ਕੁਝ ਗੱਲਾਂ ਕਰੀਏ,
ਉਹ ਬਣਕੇ ਦੁਖਿਆਰਾ ਲੇਕਿਨ ਵੱਖਰੇ ਧੋਣੇ ਧੋ ਜਾਂਦਾ ਹੈ।
ਬੜਾ ਸੋਚਿਆ ਕਿ ਅੱਗੇ ਤੋਂ ਹੁਣ ਇਹ ਢਿੱਡ ਫਰੋਲਾਂਗੇ ਨਾ,
ਹਰ ਕੋਈ ਏਥੇ ਆਪਣੇ ਦੁੱਖ ਤੇ ਆਪਣਾ ਰੋਣਾ ਰੋ ਜਾਂਦਾ ਹੈ।
ਧਰਤੀ ਉੱਤੇ ਜਿਹੜਾ ਪਾਣੀ ਵਗਦਾ ਰਹਿੰਦਾ ਆਪਮੁਹਾਰਾ,
ਇੱਕ ਸਮੁੰਦਰ ਕਿੰਨੀਆਂ ਨਦੀਆਂ ਆਪਣੇ ਵਿੱਚ ਸਮੋ ਜਾਂਦਾ ਹੈ।
(ਬਲਜੀਤ ਪਾਲ ਸਿੰਘ)
1 comment:
ਵਾਹ ਗਰੇਟ ਹੈ
Post a Comment