Saturday, November 12, 2022

ਗ਼ਜ਼ਲ

ਲੱਖਾਂ ਫੁੱਲਾਂ ਦੇ ਕਾਤਿਲ ਦੀ ਸਾਰੀ ਗਲਤੀ ਮਾਫ਼ ਕਿਵੇਂ

ਰੁੰਡ-ਮਰੁੰਡੀ ਟਹਿਣੀ ਤਾਈਂ ਫਿਰ ਮਿਲਣਾ ਇਨਸਾਫ਼ ਕਿਵੇਂ


ਮੈਂ ਵੀ ਚਾਹੁੰਨਾ ਮਿੱਠੇ ਮਿੱਠੇ ਪਿਆਰੇ ਪਿਆਰੇ ਗੀਤ ਲਿਖਾਂ

ਲੇਕਿਨ ਸਿਰਜਣ ਵਾਲਾ ਕੋਨਾ ਪਹਿਲਾਂ ਹੋਵੇ ਸਾਫ ਕਿਵੇਂ 


ਕੁਦਰਤ ਨੇ ਬਾਰਿਸ਼ ਤੋਂ ਪਹਿਲਾਂ ਕਿੰਝ ਤਿਆਰੀ ਕਰਨੀ ਹੁੰਦੀ

ਸਾਗਰ ਦਾ ਪਾਣੀ ਗਰਮੀ ਵਿੱਚ ਉੱਡਦਾ ਬਣਕੇ ਭਾਫ ਕਿਵੇਂ 


ਚਾਰੇ ਪਾਸੇ ਖੂੰਨੀ ਪੰਜੇ ਨਫ਼ਰਤ ਦੇ ਲਹਿਰਾਉਂਦੇ ਦਿੱਸਣ

ਹਾਕਮ ਦੇ ਪਾਪਾਂ ਤੇ ਚੁੱਕੀਏ ਝੰਡਾ ਬਦੀ ਖ਼ਿਲਾਫ਼ ਕਿਵੇਂ


ਸਭ ਦੇ ਹਿੱਸੇ ਖੁੱਲ੍ਹ ਕੇ ਹੱਸਣਾ ਰੱਜ ਕੇ ਸੌਣਾ ਆਉਂਦਾ ਨਹੀਂ 

ਬਹੁਤੇ ਲੋਕਾਂ ਦੇ ਮਸਤਕ ਤੇ ਛਾਇਆ ਰਹੇ ਗਿਲਾਫ ਕਿਵੇਂ 

(ਬਲਜੀਤ ਪਾਲ ਸਿੰਘ)

No comments: