ਪੱਤ-ਵਿਹੂਣੇ ਰੁੰਡ ਮਰੁੰਡੇ ਰੁੱਖਾਂ ਤੇ ਅਫਸੋਸ ਬੜਾ ਹੈ
ਧੀਆਂ ਪੁੱਤਾਂ ਬਾਝੋਂ ਸੁੰਨੀਆਂ ਕੁੱਖਾਂ ਤੇ ਅਫਸੋਸ ਬੜਾ ਹੈ
ਧੁੱਪਾਂ ਠੰਡਾਂ ਜਰੀਆਂ ਮਿਹਨਤ ਕੀਤੀ ਫਿਰ ਵੀ
ਪੇਟਾਂ ਉਤੇ ਭਾਰੀ ਪਈਆਂ ਭੁੱਖਾਂ ਤੇ ਅਫਸੋਸ ਬੜਾ ਹੈ
ਖੁਦ ਹੀ ਵਾਂਗ ਜਲਾਦਾਂ ਇਹ ਸਰਕਾਰਾਂ ਬਣੀਆਂ
ਲੋਕਾਂ ਨੂੰ ਜੋ ਦਿੱਤੇ ਉਹਨਾਂ ਦੁੱਖਾਂ ਤੇ ਅਫਸੋਸ ਬੜਾ ਹੈ
ਧਰਤੀ ਵੀ ਨਾ ਝੱਲਦੀ ਭਾਰ ਅਕ੍ਰਿਤਘਣਾਂ ਦਾ
ਜਨਮੇ ਏਥੇ ਇਹੋ ਜਹੇ ਮਨੁੱਖਾਂ ਤੇ ਅਫਸੋਸ ਬੜਾ ਹੈ
ਜਿਹਨਾਂ ਦੋ ਨੰਬਰ ਦੀ ਦੌਲਤ ਕੱਠੀ ਕੀਤੀ ਹੈ ਉਹਨਾਂ ਦੇ
ਕਾਲੇ ਕਰਮਾਂ ਕਰਕੇ ਮਾਣੇ ਸੁੱਖਾਂ ਤੇ ਅਫਸੋਸ ਬੜਾ ਹੈ
(ਬਲਜੀਤ ਪਾਲ ਸਿੰਘ)
No comments:
Post a Comment