ਤਪਦੀ ਗਰਮੀ ਠਰਦੀ ਸਰਦੀ ਹਰ ਮੌਸਮ ਵਰਦਾਨ ਜਿਹਾ
ਕੁਦਰਤ ਦਾ ਹਰ ਵਰਤਾਰਾ ਹੀ ਲੱਗਦਾ ਹੈ ਭਗਵਾਨ ਜਿਹਾ
ਹਰ ਵੇਲੇ ਹੀ ਰਿੜ੍ਹਦੀ ਤੇ ਗਿੜ੍ਹਦੀ ਰਹਿੰਦੀ ਹੈ ਇਹ ਧਰਤੀ
ਸਭ ਦਾ ਏਥੇ ਆਉਣਾ ਰਹਿਣਾ ਤੇ ਜਾਣਾ ਮਹਿਮਾਨ ਜਿਹਾ
ਜਦ ਵੀ ਸਾਨੂੰ ਆਣ ਸਤਾਏ ਯਾਦ ਕਿਸੇ ਹਮਸਾਏ ਦੀ
ਓਦੋਂ ਸਾਰਾ ਜੀਵਨ ਲੱਗਦਾ ਅੱਧਮੋਏ ਅਰਮਾਨ ਜਿਹਾ
ਨਿੱਤ ਹਾਦਸੇ ਜ਼ਖ਼ਮੀ ਮੰਜ਼ਰ ਦੇਖ ਕਲੇਜੇ ਧੂਹ ਪੈਂਦੀ
ਚੋਗਿਰਦੇ ਦਾ ਹਰ ਕੋਨਾ ਹੀ ਫਿਰ ਜਾਪੇ ਸ਼ਮਸ਼ਾਨ ਜਿਹਾ
ਜਿਥੇ ਮਰਦੀ ਮਾਨਵਤਾ ਨੂੰ ਕੋਈ ਨਾ ਢਾਰਸ ਹੋਵੇ
ਉਹਨਾਂ ਥਾਵਾਂ ਜੂਹਾਂ ਦਾ ਵੀ ਦਰਜਾ ਕੂੜੇਦਾਨ ਜਿਹਾ
(ਬਲਜੀਤ ਪਾਲ ਸਿੰਘ਼)
No comments:
Post a Comment