ਰੱਬ ਦੇ ਘਰ ਟੱਲ ਜਦ ਵੀ ਖੜਕਦਾ ਹੈ
ਮੇਰਾ ਮਸਤਕ ਰਹਿ ਰਹਿ ਕੇ ਠਣਕਦਾ ਹੈ
ਜਦ ਵੀ ਗੁੰਬਦ ਗੂੰਜਦੇ ਵੱਡੀ ਸਵੇਰ
ਆਲ੍ਹਣੇ ਬੈਠਾ ਪਰਿੰਦਾ ਸਹਿਕਦਾ ਹੈ
ਸ਼ਹਿਰ ਅੰਦਰ ਨੇ ਸਿਆਸੀ ਹਲਚਲਾਂ
ਇਸ ਤਰ੍ਹਾਂ ਜਿੱਦਾਂ ਕਿ ਢੱਠਾ ਬੜ੍ਹਕਦਾ ਹੈ
ਅੰਨਦਾਤੇ ਦਾ ਫ਼ਿਕਰ ਹੈ ਜਾਇਜ਼ ਕਿੰਨਾ
ਪੱਕੀਆਂ ਫ਼ਸਲਾਂ ਤੇ ਬੱਦਲ ਕੜਕਦਾ ਹੈ
ਪਿੰਡਾਂ ਅੰਦਰ ਹੈ ਅਜਿਹੀ ਆਸਥਾ ਕਿ
ਹੌਲੀ ਹੌਲੀ ਰੋਜ ਜੀਵਨ ਸਰਕਦਾ ਹੈ
ਸਹਿਣ ਕਿੱਦਾਂ ਕਰਣਗੇ ਹੁਣ ਇਹ ਗੁਲਾਮੀ
ਨੌਜਵਾਨੀ ਦਾ ਵੀ ਪਰਚਮ ਲਹਿਰਦਾ ਹੈ
(ਬਲਜੀਤ ਪਾਲ ਸਿੰਘ਼)
No comments:
Post a Comment