ਸਰਕਾਰਾਂ ਦੀ ਨੀਤੀ ਹੁੰਦੀ ਲੋਕਾਂ ਨੂੰ ਲੁੱਟਣਾ ਹੈ ਕਿੱਦਾਂ
ਬੀਜ ਕ੍ਰਾਂਤੀ ਦਾ ਉੱਗਣ ਤੋਂ ਪਹਿਲਾਂ ਹੀ ਪੁੱਟਣਾ ਹੈ ਕਿੱਦਾਂ
ਲੇਕਿਨ ਹਾਕਮ ਇਹ ਨਾ ਸਮਝੇ ਸੂਰਜ ਨੂੰ ਰੋਕੇਗਾ ਕਿਹੜਾ
ਕਾਲਖ ਦੀ ਚਾਦਰ ਨਾ ਜਾਣੇ ਕਿਰਨਾਂ ਨੇ ਫੁੱਟਣਾ ਹੈ ਕਿੱਦਾਂ
ਧੋਤੇ ਜਾਣੇ ਵਹਿਮ ਪੁਰਾਣੇ ਮਸਤਕ ਵਿੱਚ ਜਦ ਚਾਨਣ ਹੋਇਆ
ਦੇਖ ਲਿਓ ਸਦੀਆਂ ਤੋਂ ਆਈਆਂ ਮਿੱਥਾਂ ਨੇ ਟੁੱਟਣਾ ਹੈ ਕਿੱਦਾਂ
ਰੀਝਾਂ ਤੇ ਸੱਧਰਾਂ ਦਾ ਕੀ ਹੈ ਕਦੋਂ ਪੂਰੀਆਂ ਹੋਈਆਂ ਨੇ ਇਹ
ਰਹਿ ਗੲੀਆਂ ਜੋ ਅੱਧਵਿਚਾਲੇ ਸੀਨੇ ਵਿੱਚ ਘੁੱਟਣਾ ਹੈ ਕਿੱਦਾਂ
ਪਿੰਜਰੇ ਅੰਦਰ ਕੈਦ ਕਦੇ ਨਾ ਰਹਿੰਦੇ ਸਦਾ ਵਿਚਾਰ ਫਲਸਫੇ
ਏਹਨਾਂ ਨੂੰ ਬਾਖੂਬੀ ਆਉਂਦਾ ਕੈਦਾਂ ਚੋਂ ਛੁੱਟਣਾ ਹੈ ਕਿੱਦਾਂ
(ਬਲਜੀਤ ਪਾਲ ਸਿੰਘ਼)
No comments:
Post a Comment