ਵੱਡੇ ਬੰਦੇ ਘਟੀਆ ਕਾਰੇ ਪੁੱਛਣਗੇ
ਸਾਡੇ ਬੱਚੇ ਸਾਡੇ ਬਾਰੇ ਪੁੱਛਣਗੇ
ਦਰਿਆ ਹੋਏ ਪਲੀਤ ਤੁਸਾਂ ਨੇ ਕੀ ਕੀਤਾ
ਪਾਣੀ ਗੰਧਲੇ ਹੋਏ ਸਾਰੇ ਪੁੱਛਣਗੇ
ਧਰਤੀ ਕਾਹਤੋਂ ਜ਼ਹਿਰੀ ਕੀਤੀ ਖਾਦਾਂ ਨਾਲ
ਏਥੇ ਵੱਸਦੇ ਪੁੱਤ ਪਿਆਰੇ ਪੁੱਛਣਗੇ
ਦਰਜਾ ਪੌਣ ਪਵਨ ਦਾ ਸੀ ਗੁਰੂ ਵਾਲਾ
ਧੂਆਂ ਧੂਆਂ ਜੋ ਗਲਿਆਰੇ ਪੁੱਛਣਗੇ
ਫਾਹਾ ਲੈ ਕੇ ਕਿਓਂ ਮਰਿਆ ਹੈ ਅੰਨਦਾਤਾ
ਵਾਰਸ ਸਾਥੋਂ ਪ੍ਰਸ਼ਨ ਕਰਾਰੇ ਪੁੱਛਣਗੇ
ਬੰਦੇ ਨੇ ਸੰਗਮਰਮਰ ਲਾ ਕੇ ਕੀ ਖੱਟਿਆ
ਢਹਿੰਦੇ ਹੋਏ ਕੁੱਲੀਆਂ ਢਾਰੇ ਪੁੱਛਣਗੇ
ਕਿੱਧਰ ਗਈਆਂ ਵੰਗਾਂ ਵੀਣੀ ਕਿੱਥੇ ਹੈ
ਗਲੀ ਗਲੀ ਫਿਰਦੇ ਵਣਜਾਰੇ ਪੁੱਛਣਗੇ
ਕੁਦਰਤ ਦਾ ਮੂੰਹ ਮੱਥਾ ਤੁਸੀਂ ਵਿਗਾੜ ਲਿਆ
ਪੱਤ ਵਿਹੂਣੇ ਰੁੱਖ ਵਿਚਾਰੇ ਪੁੱਛਣਗੇ
(ਬਲਜੀਤ ਪਾਲ ਸਿੰਘ)
1 comment:
Send Cakes to India from Sanjose
Send Cakes to India from Saudi Arabia
Send Cakes to India from Singapore
Send Cakes to India from Sydney
Post a Comment