ਗ਼ਜ਼ਲ
ਸਮੇਂ ਦੀ ਮੰਗ ਹੈ ਇਤਿਹਾਸ ਨੂੰ ਹੁਣ ਘੋਖਿਆ ਜਾਏ
ਜੋ ਹੋਈਆਂ ਗਲਤੀਆਂ ਉਨ੍ਹਾਂ ਨੂੰ ਨਾਲੋਂ ਛੇਕਿਆ ਜਾਏ
ਅਜੇ ਵੀ ਵਰਤ ਕੇ ਧਰਮਾਂ ਨੂੰ ਕਰਦੇ ਨੇ ਤਿਜਾਰਤ ਜੋ
ਉਹਨਾਂ ਨੂੰ ਨਾਲ ਸਖਤੀ ਦੇ ਜਰਾ ਕੁ ਰੋਕਿਆ ਜਾਏ
ਸਦਾ ਕਰਦੇ ਨੇ ਜਿਹੜੇ ਗੱਲ ਅਧਿਆਤਮਿਕਤਾ ਦੀ
ਕਿ ਝੂਠੇ ਰਹਿਬਰਾਂ ਦੇ ਦਾਵਿਆਂ ਨੂੰ ਪਰਖਿਆ ਜਾਏ
ਹਮੇਸ਼ਾ ਉਪਜਦੀ ਸ਼ੰਕਾ ਜਦੋਂ ਮੰਨਦੇ ਹਾਂ ਮਿੱਥਾਂ ਨੂੰ
ਉਨ੍ਹਾਂ ਦੀ ਥਾਂ ਸਦੀਵੀ ਸੱਚ ਨੂੰ ਹੀ ਦੇਖਿਆ ਜਾਏ
ਬੜੇ ਪਾਖੰਡੀਆਂ ਨੇ ਭੇਸ ਬਦਲੇ ਲੁੱਟ ਦੀ ਖਾਤਿਰ
ਬਿਨਾਂ ਹੀ ਰਹਿਮ ਉਹਨਾਂ ਲੋਟੂਆਂ ਨੂੰ ਸੋਧਿਆ ਜਾਏ
ਅਸਲੀ ਨਾਇਕਾਂ ਦੇ ਨਾਮ ਵੀ ਹੁਣ ਦਰਜ ਕਰ ਦੇਵੋ
ਕਿ ਨਕਲੀ ਨਾਇਕਾਂ ਵਾਲਾ ਸਫਾ ਹੁਣ ਨੋਚਿਆ ਜਾਏ
ਨਬੇੜਾ ਆਖਰੀ ਨੇਕੀ ਬਦੀ ਦਾ ਹੋਰ ਹੋਵੇਗਾ
ਪੁਰਾਤਨ ਪੁਸਤਕਾਂ ਨੂੰ ਫੇਰ ਤੋਂ ਜੇ ਖੋਲਿਆ ਜਾਏ
(ਬਲਜੀਤ ਪਾਲ ਸਿੰਘ)
1 comment:
Send Cakes from London to India
Send Cakes from Melbourne to India
Post a Comment