ਹਨੇਰੀ ਨਫਰਤਾਂ ਦੀ ਨੂੰ ਕਿਤੇ ਜੇ ਰੋਕਿਆ ਹੁੰਦਾ
ਚਿਹਰਾ ਨਗਰ ਮੇਰੇ ਦਾ ਵੀ ਹੁਣ ਨੂੰ ਬਦਲਿਆ ਹੁੰਦਾ
ਬੜੇ ਖਾਮੋਸ਼ ਆਪਾਂ ਸੀ ਕਿ ਤਾਂ ਹੀ ਵਿਗੜਿਆ ਹਾਕਮ
ਉਹਨੂੰ ਵੀ ਕੰਨ ਹੋਣੇ ਸੀ ਅਸਾਂ ਜੇ ਬੋਲਿਆ ਹੁੰਦਾ
ਕਦੇ ਧੋਖਾ ਨਾ ਦੇ ਸਕਣਾ ਸੀ ਮੇਰੇ ਯਾਰ ਨੇ ਮੈਨੂੰ
ਕਿ ਯਾਰੀ ਲਾਉਣ ਤੋਂ ਪਹਿਲਾਂ ਜੇ ਥੋੜਾ ਪਰਖਿਆ ਹੁੰਦਾ
ਅਦਬ ਤਹਿਜ਼ੀਬ ਦੇ ਜਜ਼ਬੇ ਦਾ ਸਾਨੀ ਵੀ ਨਹੀਂ ਕੋਈ
ਜੇ ਸਾਰੇ ਹੀ ਜ਼ਮਾਨੇ ਨੇ ਕਿਤੇ ਇਹ ਵਰਤਿਆ ਹੁੰਦਾ
ਕਿਸੇ ਵੀ ਰੱਬ ਦੀ ਬੰਦੇ ਨੂੰ ਕੋਈ ਲੋੜ ਨਾ ਹੁੰਦੀ
ਜਿ ਆਪਣੇ ਆਪ ਨੂੰ ਖੁਦ ਅੰਦਰੋ ਹੀ ਟੋਲਿਆ ਹੁੰਦਾ
ਬੜੀ ਸਹਿਜੇ ਹੀ ਮੰਜ਼ਿਲ ਓਸਦੇ ਕਦਮਾਂ 'ਚ ਹੋਣੀ ਸੀ
ਕਿਤੇ ਬਲਜੀਤ ਰਾਹਾਂ ਤੋਂ ਨਾ ਜੇਕਰ ਭਟਕਿਆ ਹੁੰਦਾ
(ਬਲਜੀਤ ਪਾਲ ਸਿੰਘ)
1 comment:
Send Cakes from New Zealand to India
Send Cakes from Qatar to India
Post a Comment