ਬਹੁਤ ਵੱਡੇ ਹਾਦਸੇ ਤੇ ਖਦਸ਼ਿਆਂ ਨੂੰ ਸਹਿ ਗਿਆ
ਜੀ ਰਿਹਾ ਬੰਦਾ ਅਨੋਖੇ ਸਦਮਿਆਂ ਨੂੰ ਸਹਿ ਗਿਆ
ਜਦ ਵੀ ਮਿਲਦਾ ਹੈ ਸਮਾਂ ਤਾਂ ਮੈਂ ਹਾਂ ਏਦਾਂ ਸੋਚਦਾਂ
ਆਪਣੇ ਵਰਗੇ ਹੀ ਕਿੰਨੇ ਪੁਤਲਿਆਂ ਨੂੰ ਸਹਿ ਗਿਆ
ਜ਼ਰਦ ਰੁੱਤਾਂ ਨੇ ਸਦਾ ਹੀ ਕੀਤਾ ਹੈ ਮੈਨੂੰ ਉਦਾਸ
ਸ਼ੀਤ ਰਾਤਾਂ ਨ੍ਹੇਰੀਆਂ ਵਿਚ ਠਰਦਿਆਂ ਨੂੰ ਸਹਿ ਗਿਆ
ਬਹੁਤ ਹੀ ਖਾਹਿਸ਼ ਰਹੀ ਕਿ ਮਾਣੀਏ ਮੌਜਾਂ ਕਦੇ
ਬੇਹਿਸਾਬ ਸਿਰ ਚੜ੍ਹੇ ਪਰ ਕਰਜ਼ਿਆਂ ਨੂੰ ਸਹਿ ਗਿਆ
ਘਰ ਬਣਾਇਆ ਆਦਮੀ ਨੇ ਰਿਸ਼ਤਿਆਂ ਦੀ ਨਿੱਘ ਲਈ
ਸ਼ੀਸ਼ਿਆਂ ਨੂੰ ਸਹਿ ਗਿਆ ਤੇ ਪਰਦਿਆਂ ਨੂੰ ਸਹਿ ਗਿਆ
ਨਾ ਹੀ ਬੀਜੇ ਫੁੱਲ ਨਾ ਹੀ ਛਿੜਕੀਆਂ ਇਤਰਾਂ ਨੇ ਮੈਂ
ਫੇਰ ਵੀ ਬਲਜੀਤ ਔਖੇ ਰਸਤਿਆਂ ਨੂੰ ਸਹਿ ਗਿਆ
(ਬਲਜੀਤ ਪਾਲ ਸਿੰਘ)
1 comment:
Send Cakes to India from USA Online
Send Cakes to India from America Online
Post a Comment