ਦੇਸ਼ ਦੀ ਸੱਤਾ ਉੱਤੇ ਕਾਬਜ਼ ਫੇਰ ਔਰੰਗੇ ਆ ਬੈਠੇ ਨੇ
ਹਰ ਕੁਰਸੀ ਹਰ ਦਫਤਰ ਅੰਦਰ ਭਗਵੇਂ ਰੰਗੇ ਆ ਬੈਠੇ ਨੇ
ਗੋਲ ਭਵਨ ਵਿਚ ਵਿਗਿਆਨਕ ਅਧਿਆਪਕ ਹੋਣੇ ਚਾਹੀਦੇ ਸੀ
ਉਸ ਥਾਂ ਉੱਤੇ ਵੀ ਅੱਜ ਕੱਲ ਕੁਝ ਸਾਧੂ ਨੰਗੇ ਆ ਬੈਠੇ ਨੇ
ਚੋਰ,ਡਾਕੂਆਂ ਠੱਗਾਂ ਦੇ ਸੰਗ ਚੌਕੀਦਾਰ ਵੀ ਰਲ ਚੁੱਕਾ ਹੈ
ਪਹਿਰੇਦਾਰਾਂ ਦੀ ਥਾਂ ਰਾਖੇ ਲੋਕ ਮਲੰਗੇ ਆ ਬੈਠੇ ਨੇ
ਲੋਕਾਂ ਨੇ ਤਾਂ ਸਰਕਾਰਾਂ ਤੋਂ ਮੰਗਿਆਂ ਸਦਾ ਸਕੂਨ ਜਿਹਾ ਸੀ
ਸਭ ਦੇ ਘਰ ਦੇ ਸਾਹਵੇਂ ਲੇਕਿਨ ਹਰਦਮ ਦੰਗੇ ਆ ਬੈਠੇ ਨੇ
ਸੋਚ ਰਹੀ ਹੈ ਪਰਜਾ ਕਿ ਉਹ ਆਖਿਰਕਾਰ ਤਾਂ ਸਮਝੇਗਾ ਹੀ
ਪਰ ਹਾਕਮ ਦੀ ਬੁੱਧੀ ਅੰਦਰ ਪੁੱਠੇ ਪੰਗੇ ਆ ਬੈਠੇ ਨੇ
(ਬਲਜੀਤ ਪਾਲ ਸਿੰਘ)

1 comment:
Send Gifts to India from Melbourne Online
Send Gifts from New Zealand to India Online
Post a Comment